
ਸਮਾਣਾ 15 ਜੁਲਾਈ (ਇਕਬਾਲ ਸਿੰਘ) ਸਮਾਣਾ ਪੁਲਿਸ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਨਿੱਤ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ 5 ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਗਿਆ । ਥਾਣਾ ਮੁਖੀ ਸਾਹਿਬ ਸਿੰਘ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਇਹ ਚੋਰ ਗਿਰੋਹ ਸਮਾਣਾ ਦੇ ਇਲਾਕੇ ਵਿੱਚ ਸਰਗਰਮ ਹੋ ਕੇ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਸੀ।
ਇਨ੍ਹਾਂ ਚੋਰਾਂ ਨੇ ਸਮਾਣਾ ਸ਼ਹਿਰ ਦੇ ਕਈ ਇਲਾਕਿਆਂ ਵਿੱਚੋਂ ਸੋਨੇ ਦੀਆਂ ਚੈਨਾ ਪਰਸ ਮੋਬਾਈਲ ਮੋਟਰਸਾਈਕਲ ਚੋਰੀ ਕਰਨ ਏਟੀਐਮ ਚੋਂ ਏਟੀਐਮ ਬਦਲੀ ਕਰ ਕੇ ਭੋਲੇ ਭਾਲੇ ਲੋਕਾਂ ਦੇ ਪੈਸੇ ਕਢਾ ਲੈਂਦੇ ਸਨ ਇਨ੍ਹਾਂ ਚੋਰਾਂ ਨੇ ਸ਼ਨੀ ਦੇਵ ਮੰਦਰ ਅਮਾਮਗਡ਼੍ਹ ਵਿਖੇ ਕਰਿਆਨੇ ਦੀਆਂ ਦੁਕਾਨਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਇਨ੍ਹਾਂ ਚੋਰਾਂ ਦੇ ਕੋਲੋਂ 55 ਏਟੀਐਮ , ਬਰਾਮਦ ਕੀਤੇ ਗਏ ਹਨ ਤੇਜਿੰਦਰਪਾਲ ਸਿੰਘ ਰਾਜਬੀਰ ਸਿੰਘ ਸ਼ਿੰਦਰ ਸਿੰਘ ਪੂਰਨ ਸਿੰਘ ਸਮੇਤ ਪੁਲਸ ਪਾਰਟੀ ਸਮੇਤ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਨ੍ਹਾਂ ਚੋਰਾਂ ਦੀ ਪਛਾਣ (ਆਕਾਸ਼ ) ਜੱਟਾਂ ਪਤੀ ਸਮਾਣਾ,, (ਪਰਵਿੰਦਰ ਹਰਵਿੰਦਰ ) ਅਜੀਮਗਡ਼੍ਹ ਹਰਿਆਣਾ ਗੁਹਲਾ, ਨਿਰੰਜਨ ਮਹਿਤਾ ਸਰਸਾ ਹਰਿਆਣਾ ਬਲਵੀਰ ਖਾਨ ਪਿੰਡ ਸੁਰਾਜਪੁਰ ਥਾਣਾ ਸਦਰ ਨਾਭਾ ਦੇ ਤੌਰ ਤੇ ਹੋਈ ਦੋਸ਼ੀ ਬਲਵੀਰ ਖਾਨ ਕਰੀਬ ਦੋ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਹੈ ਇਸ ਉੱਪਰ ਪਹਿਲਾਂ ਵੀ ਚੋਰੀ ਖੋਹ ਅਧੀਨ ਕੇਸ ਦਰਜ ਹਨ।