ਹਰਿਆਣਾ ਦੇ ਕੋਰੋਨਾ ਮਾਮਲਿਆਂ ‘ਚ ਆਈ 71 ਫੀਸਦੀ ਦੀ ਗਿਰਾਵਟ

ਚੰਡੀਗੜ੍ਹ, 18 ਜੁਲਾਈ (ਅ.ਨ.ਸ.) – ਹਰਿਆਣਾ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ 71 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਰਾਜ ਨੇ 22 ਜੂਨ, 2021 ਨੂੰ ਨਵੇਂ ਕੋਵਿਡ ਸੰਕ੍ਰਮਤ ਰੋਗੀਆਂ ਦੀ ਗਿਣਤੀ 146 ਸੀ, ਉੱਥੇ 17 ਜੁਲਾਈ, 2021 ਨੂੰ ਕੋਰੋਨਾ ਦੇ ਸਿਰਫ 41 ਨਵੇਂ ਮਾਮਲੇ ਸਾਹਮਣੇ ਆਏ ਹਨ।
ਸਿਹਤ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਦੀ ਰਿਕਵਰੀ ਦਰ ਵਿਚ ਵੀ 0.15 ਫੀਸਦੀ ਦਾ ਵਾਧਾ ਹੋਇਆ ਹੈ। 22 ਜੂਨ, 2021 ਨੂੰ ਰਿਕਵਰੀ ਦਰ 98.50 ਫੀਸਦੀ ਸੀ, ਜੋ 17 ਜੁਲਾਈ, 2021 ਨੂੰ 98.65 ਫੀਸਦੀ ਹੋ ਗਈ ਹੈ। ਹਾਲਾਂਕਿ, ਮੌਤ ਦਰ ਵਿਚ 0.04 ਦਾ ਵਾਧਾ ਹੋਇਆ ਹੈ। 22 ਜੁਨ, 2021 ਨੂੰ ਮੌਤ ਦਰ 1.21 ਫੀਸਦੀ ਸੀ, ਜੋ 17 ਜੁਲਾਈ, 2021 ਨੂੰ 1.25 ਫੀਸਦੀ ਦਰਜ ਕੀਤੀ ਗਈ।
ਮੌਤ ਦਰ ਵਿਚ ਮਾਮੂਲੀ ਵਾਧੇ ਦੇ ਕਾਰਣਾਂ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਕੋਰੋਨਾ ਨਾਲ ਐਲਾਨ ਕਰਨ ਤੋਂ ਪਹਿਲਾਂ ਆਡਿਟ ਕੀਤਾ ਜਾਂਦਾ ਹੈ। ਇਸ ਲਈ ਮੈਡੀਕਲ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੇ ਗਏ ਆਡਿਟ ਦੇ ਬਾਅਦ ਹੀ ਕੋਵਿਡ ਨਾਲ ਮੌਤ ਦਰਜ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਹਾਂਲਾਕਿ 22 ਜੂਨ, 2021 ਨੂੰ ਕੋਵਿਡ ਪਾਜੀਟਿਵਿਟੀ ਦਰ 0.46 ਫੀਸਦੀ ਸੀ, ਜੋ 17 ਜੁਲਾਈ, 2021 ਨੂੰ ਘਟ ਕੇ 0.14 ਫੀਸਦੀ ਹੋ ਗਿਆ ਹੈ, ਪਰ ਮੌਤ ਦਰ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇਸ ਦੀ ਵਜ੍ਹਾ ਇਹ ਹੈ ਕਿ ਮੌਦ ਦੇ ਸਹੀ ਕਾਰਣਾਂ ਦਾ ਪਤਾ ਲਗਾਉਣ ਦੀ ਪ੍ਰਕ੍ਰਿਆ ਦੇ ਬਾਅਦ ਵਿਚ ਮੌਤ ਦੀ ਸੂਚਨਾ ਦਰਜ ਕੀਤੀ ਜਾਂਦੀ ਹੈ।
ਗੌਰਤਲਬ ਹੈ ਕਿ ਅਧਿਕਾਰਿਕ ਤੌਰ ਤੇ ਐਲਾਨ ਮੌਤਾਂ ਦੀ ਗਿਣਤੀ ਪੂਰੀ ਤਰ੍ਹਾ ਨਾਲ ਤਸਦੀਕ ਹੈ ਅਤੇ ਇੰਨ੍ਹਾਂ ਮੌਤਾਂ ਨੂੰ ਉਸ ਦਿਨ ਦੇ ਲਈ ਜਿਮੇਵਾਰ ਨਹੀਂ ਮੰਨਿਆ ਜਾ ਸਕਦਾ ਜਿਸ ਦਿਨ ਇੰਨ੍ਹਾਂ ਮੌਤਾਂ ਦੀ ਜਾਣਕਾਰੀ ਅਧਿਕਾਰਿਕ ਆਂਕੜਿਆਂ ਵਿਚ ਦਿੱਤੀ ਜਾਂਦੀ ਹੈ। ਇਸ ਲਈ ਜਿਸ ਦਿਨ ਕੋਵਿਡ ਪਾਜੀਟਿਵ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ, ਤਾਂ ਉਸ ਦਿਨ ਮੌਤ ਦਰ ਵਿਚ ਵਾਧੇ ਦੀ ਗਿਣਤੀ ਦਾ ਮੁੱਖ ਕਾਰਨ ਆਡਿਟਿੰਗ ਦੇ ਬਾਅਦ ਪਿਛਲੇ ਦਿਨਾਂ ਵਿਚ ਹੋਈ ਮੌਤਾਂ ਦੀ ਦਰਜ ਗਿਣਤੀ ਹੈ। ਉਨ੍ਹਾਂ ਨੇ ਦਸਿਆ ਕਿ 21 ਜੂਨ, 2021 ਤੋਂ 17 ਜੁਲਾਈ, 2021 ਤਕ 27 ਦਿਨਾਂ ਵਿਚ 318 ਮੌਤਾਂ ਹੋਈਆਂ ਹਨ।
ਬੁਲਾਰੇ ਨੇ ਦਸਿਆ ਕਿ ਰਾਜ ਵਿਚ ਕੋਵਿਡ ਟੀਕਾਕਰਣ ਵਿਚ ਵੀ ਤੇਜੀ ਆਈ ਹੈ ਅਤੇ 1,05,24,837 ਲਾਭਪਾਰਤਾਂ ਦਾ ਟੀਕਾਕਰਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 85,22,732 ਲਾਭਪਾਤਰਾਂ ਨੂੰ ਪਹਿਲੀ ਖੁਰਾਕ ਅਤੇ 20,02,105 ਲਾਭਪਾਤਰਾਂ ਨੂੰ ਦੁਜੀ ਖੁਰਾਕ ਲਗਾਈ ਗਈ ਹੈ।