Patiala

600 ਯੂਨਿਟ ਬਿਜਲੀ ਹਰ ਦੋ ਮਹੀਨੇ ਮੁਫਤ ਦੇਵੇਗੀ ਆਪ ਦੀ ਸਰਕਾਰ: ਪਠਾਣਮਾਜਰਾ

ਕਿਹਾ ਬਿਜਲੀ ਦਾ ਕੋਈ ਕੱਟ ਨਹੀ ਲਗਾਇਆ ਜਾਵੇਗਾ, ਪੰਜਾਬ ਨਿਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ

ਸਨੌਰ 19 ਜੁਲਾਈ (ਬਸੰਤ ਸਿੰਘ) ਹਲਕਾ ਸਨੌਰ ਦੇ ਪਿੰਡ ਦੋਣ ਖੁਰਦ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਦੌਣਕਲਾਂ ਅਤੇ ਸਰਕਲ ਪ੍ਰਧਾਨ ਭਗਵਾਨ ਸਿੰਘ ਦੀ ਅਗੁਵਾਈ ਹੇਠ ਆਮ ਆਦਮੀ ਪਾਰਟੀ ਦੇ ਬਿਜਲੀ ਜਨ ਸੰਵਾਦ ਪ੍ਰੋਗਰਾਮ ਦੀ ਲੜੀ ਤਹਿਤ ਗੁਰੂਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੋਕੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਹਰਮੀਤ ਸਿੰਘ ਪਠਾਣਮਾਜਰਾ ਪੁੱਜੇ , ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਰ ਦੋ ਮਹੀਨੇ ਵਿਚ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਬਿਜਲੀ ਦਾ ਕੋਈ ਕੱਟ ਨਹੀ ਲਗਾਇਆ ਜਾਵੇਗਾ , ਪੰਜਾਬ ਨਿਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਉਹਨਾਂ ਅੱਗੇ ਕਿਹਾ ਕਿ ਜਿਸ ਦਿਨ ਤੋ ਆਪ ਵਲੋਂ ਪੰਜਾਬ ਨਿਵਾਸੀਆਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਸ ਦਿਨ ਤੋ ਵਿਰਧੀ ਪਾਰਟੀਆਂ ਵਲੋਂ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਪੰਜਾਬ ਦੇ ਲੋਕ ਇਹਨਾਂ ਰਵਾਇਤੀ ਪਾਰਟੀਆਂ ਦੀ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇਹਨਾਂ ਦੀਆਂ ਗੱਲਾਂ ਵਿਚ ਨਹੀ ਆਉਣਗੇ।

ਇਸ ਮੋਕੇ ਸਮਾਗਮ ਨੂੰ ਹੋਰ ਵੀ ਆਪ ਵਲੰਟੀਅਰਾਂ ਨੇ ਸੰਬੌਧਨ ਕੀਤਾ। ਪਿੰਡ ਦੌਣ ਖੁਰਦ ਪੁੱਜਣ ਤੇ ਜਗਜੀਤ ਸਿੰਘ , ਭਗਵਾਨ ਸਿੰਘ ਅਤੇ ਪਿੰਡ ਵਾਸੀਆਂ ਨੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਸਿਰੋਪਾਓ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਜਗਜੀਤ ਸਿੰਘ ਦੌਣਕਲਾਂ, ਸਰਕਲ ਪ੍ਰਧਾਨ ਭਗਵਾਨ ਸਿੰਘ, ਰਣਧੀਰ ਸਿੰਘ ਧੀਰਾ ਕਰਹੇੜੀ, ਗਗਨ ਸੰਧੂ, ਰਿੰਕੂ ਬਾਜਵਾ, ਰਾਇਪੁਰ ਸਰਕਲ ਪ੍ਰਧਾਨ ਅਵਤਾਰ ਸਿੰਘ, ਸੂਬਾ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਚਮਾਰਹੇੜੀ, ਲਾਡੀ ਢਿੱਲੋਂ, ਬੂਟਾ ਸਿੰਘ ਵਿਰਕ, ਕਾਲਾ ਪਨੌਦਿਆਂ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਦਰਬਾਰਾ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ, ਕਸ਼ਮੀਰੀ ਲਾਲ, ਜਗਤਾਰ ਸਿੰਘ, ਪਿਰਥੀ ਬੋਹਰਪੁਰ, ਸੁਖਵਿੰਦਰ ਦੋਣਖੁਰਦ, ਹਰਜਿੰਦਰ ਦੌਣ ਖੁਰਦ, ਨਰਿੰਦਰ ਦੌਣ ਖੁਰਦ, ਲਾਡੀ ਸੈਫਦੀਪੁਰ, ਮਨਦੀਪ ਸਿੰਘ, ਅਮਰਦੀਪ ਸਿੰਘ, ਭਾਗ ਸਿੰਘ, ਗੁਰਦਿਆਲ ਸਿੰਘ, ਕੁਲਵਿੰਦਰ ਸਿੰਘ,ਜਰਨੈਲ ਸਿੰਘ , ਗੁਰਿੰਦਰ ਸਿੰਘ ਪੰਜਾਬੀ, ਮਲਕ ਸਿੰਘ, ਦਵਿੰਦਰ ਘਟਾੜੇ ਅਤੇ ਵੱਡੀ ਗਿਣਤੀ ਵਿਚ ਹੋਰ ਆਪ ਆਗੂ ਮੋਜੂਦ ਸਨ।

Show More

Related Articles

Back to top button