ਆਪ ਆਗੂਆਂ ਵੱਲੋਂ ਟਾਂਗਰੀ ਪਾਰ ਪਾਣੀ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ

ਦੇਵੀਗੜ੍ਹ 22 ਜੁਲਾਈ (ਬਲਜਿੰਦਰ ਸਿੰਘ ਖਾਲਸਾ) ਹਲਕਾ ਸਨੌਰ ਦੇ ਦੇਵੀਗੜ੍ਹ ਇਲਾਕੇ ਚ ਖੇਤਾਂ ਚ ਪਾਣੀ ਹੀ ਪਾਣੀ ਹੋਇਆ ਪਿਆ ਹੈ, ਜਿਹੜੇ ਖੇਤ ਹੁਣ ਤੱਕ ਪਾਣੀ ਨੂੰ ਤਰਸ ਰਹੇ ਸਨ ਅਤੇ ਝੋਨੇ ਵਾਲੇ ਖੇਤਾਂ ਚ ਤਰੇੜਾਂ ਪਾਈਆਂ ਹੋਈਆਂ ਸਨ ਉਹਨਾਂ ਖੇਤਾਂ ਚ ਫ਼ਸਲਾਂ ਹੁਣ ਪਾਣੀ ਨਾਲ ਡੁੱਬੀਆਂ ਪਾਈਆਂ ਹਨ, ਇਸ ਸਥਿਤੀ ਨੂੰ ਵੇਖਣ ਲਈ ਆਪ ਟੀਮ ਸਨੌਰ ਦੇ ਆਗੂਆਂ ਇੰਦਰਜੀਤ ਸੰਧੂ ਜੌੜੀਆਂ ਸੜਕਾਂ, ਰਣਜੋਧ ਸਿੰਘ ਹੜਾਨਾ, ਬਲਜਿੰਦਰ ਸਿੰਘ ਢਿੱਲੋਂ, ਬਲਦੇਵ ਸਿੰਘ ਦੇਵੀਗੜ੍ਹ ਨੇ ਟੀਮ ਸਮੇਤ ਇਲਾਕੇ ਦਾ ਦੌਰਾ ਕੀਤਾ।
ਇਸ ਮੌਕੇ ਆਪ ਆਗੂਆਂ ਨੇ ਟਾਂਗਰੀ ਪਾਰ ਦੇ ਲੋਕਾਂ ਦਾ ਦਰਦ ਪ੍ਰੈਸ ਅਤੇ ਮੀਡਿਆ ਨਾਲ ਸਾਂਝਾ ਕਰਦਿਆਂ ਇਲਾਕੇ ਆਖਿਆ ਕਿ ਇਹ ਇਲਾਕਾ ਪਹਿਲਾਂ ਦੀ ਹੜ੍ਹਾਂ ਦੀ ਮਾਰ ਹੇਠਾਂ ਹੈ ਹੁਣ ਸਿਰਫ ਦੋ ਦਿਨਾਂ ਦੀ ਬਾਰਿਸ਼ ਹੋਈ ਹੈ ਪਰ ਇਸ ਬਾਰਿਸ਼ ਨੂੰ ਸੜਕਾਂ ਉੱਪਰ ਬਣੀਆਂ ਤੰਗ ਪੁਲੀਆਂ ਝੱਲ ਨਹੀਂ ਸਕੀਆਂ, ਇਸੇ ਪ੍ਰਕਾਰ ਖੋਲ੍ਹੀਆਂ ਦੀ ਸਫ਼ਾਈ ਦਾ ਕੰਮ ਕਦੇ ਵੀ ਸੁਚੱਜੇ ਢੰਗ ਨਾਲ ਨਹੀਂ ਹੋਇਆ , ਸਭ ਪੈਸੇ ਖੁਰਦ ਬੁਰਦ ਕਰ ਦਿੱਤੇ ਜਾਂਦੇ ਹਨ। ਆਪ ਆਗੂਆਂ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਅਜਿਹੀ ਘੜੀ ਲੋਕਾਂ ਨਾਲ ਖੜ੍ਹਨ।
ਆਪ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਗਈ ਹੈ , ਨਿਰਪੱਖ ਗਿਰਦਾਵਰੀ ਕਰਕੇ ਜਲਦ ਤੋਂ ਜਲਦ ਮੁਆਵਜ਼ਾ ਜਾਰੀ ਕੀਤਾ ਜਾਵੇ। ਇਸ ਮੌਕੇ ਧਰਮਵੀਰ ਖ਼ਰਾਬਗੜ, ਮਲਕੀਤ ਸਿੰਘ ਗਣੇਸ਼ਪੁਰ ਪਲਾਟਾਂ,ਸੁਰਤਾ ਰਾਮ, ਰਮੇਸ਼, ਜਗਦੀਸ਼, ਰਿੰਕੂ, ਜੱਸੀ, ਸੂਰੇਸ਼,ਸੋਨੂ, ਵਰਿੰਦਰ, ਕੁਲਵਿੰਦਰ ਢਿਲੋਂ, ਮਦਨ ਮੋਹਨ ਜੁਲਕਾਂ, ਮੋਹਨ ਸਿੰਘ ਧਗਡੌਲੀ, ਸ਼ਰਨਜੀਤ ਢਿਲੋਂ, ਛੋਟਾ ਰਾਮ, ਭੋਲਾ ਸਿੰਘ ਛੰਨਾ, ਬਲਕਾਰ ਸਿੰਘ ਦੁੱਧਨ ਗੁੱਜਰਾਂ, ਸ਼ਰਨਜੀਤ ਢਿੱਲੋਂ ਸਨੌਰ, ਰਾਕੇਸ਼ ਕੁਮਾਰ ਸਿੰਗਲਾ, ਭੀਮ ਤਾਜਲਪੁਰ, ਸਿਮਰਨ ਦੇਵੀਗੜ੍ਹ, ਤੇਜਾ ਸਿੰਘ ਮਿਹੋਂਨ, ਰੂਪ ਘੜਾਂਮ , ਬਲਕਾਰ ਚਪਰਾੜ, ਅਰਜੁਨ ਜੁਲਕਾਂ, ਤੇਜਾ ਸਿੰਘ ਝੁੰਗੀਆ ਆਦਿ ਆਗੂ ਹਾਜ਼ਰ ਸਨ।