Ludhiana

ਆਪ’ ਨੇਤਾ ਅਨਮੋਲ ਗਗਨ ਮਾਨ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਹੋਵੇ – ਜੀਵਨ ਗੁਪਤਾ

ਲੁਧਿਆਣਾ: 15 ਜੁਲਾਈ (ਅਜੈ ਪਾਹਵਾ ), ਭਾਰਤੀ ਜਨਤਾ ਪਾਰਟੀ ਦੇ ਜਨਰਲ ਸੱਕਤਰ ਜੀਵਨ ਗੁਪਤਾ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਨੇਤਾ ਅਨਮੋਲ ਗਗਨ ਮਾਨ ਵਲੋਂ ਭਾਰਤ ਦੇ ਸੰਵਿਧਾਨ ਪ੍ਰਤੀ ਗਲਤ ਟਿੱਪਣੀਆਂ ਕਰਨ ਅਤੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ ਹੈ। ਭਾਰਤੀ ਸੰਵਿਧਾਨ ਜਿਸ ਵਿੱਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਨੇ ਸਾਰੇ ਵਰਗਾਂ ਦੇ ਅਧਿਕਾਰਾਂ ਦਾ ਸਤਿਕਾਰ ਕੀਤਾ ਹੈ ਅਤੇ ਉਹਨਾਂ ਵਲੋਂ ਲਿਖੇ ਗਏ ਇਸ ਸਵਿਧਾਨ ‘ਤੇ ਕਿਸੇ ਨੂੰ ਵੀ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਗੁਪਤਾ ਨੇ ਮੰਗ ਕੀਤੀ ਕਿ ‘ਆਪ’ ਆਗੂ ਅਨਮੋਲ ਗਗਨ ਮਾਨ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਜਿਸਨੇ ਭਾਰਤ ਦੇ ਸੰਵਿਧਾਨ ਦੇ ਖਿਲਾਫ ਅਪਮਾਨਜਨਕ ਸ਼ਬਦ ਬੋਲੇ ਹਨ।

ਜੀਵਨ ਗੁਪਤਾ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਸੰਵਿਧਾਨ ਹੈ ਅਤੇ ਇਸ ‘ਤੇ ਕੋਈ ਟਿੱਪਣੀ ਕਰਨਾ ਜਾਂ ਇਸ ਖਿਲਾਫ ਅਪਮਾਨਜਨਕ ਬੋਲਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਗੁਪਤਾ ਨੇ ਕਿਹਾ ਕਿ ਅਨਮੋਲ ਗਗਨ ਮਾਨ ਵਲੋਂ ਸਾਡੇ ਸੰਵਿਧਾਨ ਨੂੰ ਘਟੀਆ ਅਤੇ ਗੰਦਾ ਦੱਸਿਆ ਗਿਆ ਹੈ। ਗੁਪਤਾ ਨੇ ਕਿਹਾ ਕਿ ਇਹ ਅਨਮੋਲ ਗਗਨ ਮਾਨ ਅਤੇ ਆਮ ਆਦਮੀ ਪਾਰਟੀ ਦੀ ਮਾੜੀ ਸੋਚ, ਮੂਰਖਤਾ ਅਤੇ ਦੀਵਾਲੀਆਪਨ ਦਾ ਠੋਸ ਪ੍ਰਮਾਣ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਇੱਕ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ ਸਨ ਅਤੇ ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦਾ ਸੰਵਿਧਾਨ ਬੜੀ ਸੋਚ-ਸਮਝ ਕੇ ਅਤੇ ਬੜੇ ਧਿਆਨ ਨਾਲ ਤਿਆਰ ਕੀਤਾ ਸੀ। ਅਜਿਹੇ ਸੰਵਿਧਾਨ ‘ਤੇ ਉਂਗਲ ਚੁਕਣਾ ਜਾਂ ਇਸ ਖਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਬਦਸਲੂਕੀ ਕਰਨਾ ਕਿਸੇ ਵੀ ਕੀਮਤ’ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾI ਗੁਪਤਾ ਨੇ ਕਿਹਾ ਕਿ ਜੇ ‘ਆਪ’ ਨੇਤਾ ਅਨਮੋਲ ਗਗਨ ਮਾਨ ਨੇ ਇਸ ਨਫ਼ਰਤ ਭਰੇ ਕੰਮ ਲਈ ਮੁਆਫੀ ਨਹੀਂ ਮੰਗੀ ਤਾਂ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਉਸ ਵਿਰੁੱਧ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ।

Show More
Back to top button