BollywoodFeaturedNational

ਨਹੀਂ ਰਹੀ ਬਾਲਿਕਾ ਵਧੂ ਦੀ “ਦਾਦੀ ਸਾ”

ਦਿੱਗਜ ਕਲਾਕਾਰਾ Surekha Sikri ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਕਈ ਮਹੀਨੀਆਂ ਤੋਂ ਬੀਮਾਰ ਚੱਲ ਰਹੇ ਸਨ। ਪਿਛਲੇ ਸਾਲ ਉਨ੍ਹਾਂ ਨੂੰ ਬ੍ਰੇਨ ਸਟਰੋਕ ਵੀ ਹੋਇਆ ਸੀ। ਆਪਣੀ ਅਦਾਇਗੀ ਨਾਲ ਲੱਖਾਂ ਦਿਲਾਂ ਉੱਤੇ ਰਾਜ ਕਰਨ ਵਾਲੀ ਸੁਰੇਖਾ ਨੂੰ ਬਹੁਤ ਸਾਰੇ ਲੋਕ ਉਨ੍ਹਾਂ ਦੇ ‘ਬਾਲਿਕਾ ਵਧੂ’ ਵਿੱਚ ਨਿਭਾਏ ਗਏ ਦਾਦੀ ਸਾ ਦੇ ਕਿਰਦਾਰ ਤੋਂ ਪਛਾਣਦੇ ਹਨ। ਹਾਲਾਂਕਿ, ਉਨ੍ਹਾਂ ਨੂੰ ਫਿਲਮ ‘ਤਮਸ’, ‘ਮੰਮੋ’ ਅਤੇ ‘ਬਧਾਈ ਹੋ’ ਲਈ 3 ਵਾਰ ਨੈਸ਼ਨਲ ਅਵਾਰਡ ਵਜੋਂ ਨਵਾਜਿਆ ਗਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ #SurekhaSikri ਟ੍ਰੇਂਡ ਕਰ ਰਿਹਾ ਹੈ। ਫੈਂਸ ਅਤੇ ਚੇਹਤਿਆਂ ਤੋਂ ਲੈ ਕੇ ਕਲਾਕਾਰਾਂ ਦੀ ਦੁਨੀਆ ਦੇ ਮੰਨੇ ਪ੍ਰਮੰਨੇ ਲੋਕ ‘ਦਾਦੀ ਸਾ’ ਨੂੰ ਅੰਤਮ ਵਿਦਾਈ ਦੇ ਰਹੇ ਹਨ।

 

 

View this post on Instagram

 

A post shared by Neena Gupta (@neena_gupta)

Show More

Related Articles

Back to top button