
ਮਮਦੋਟ 17 ਜੁਲਾਈ (ਗੁਰਮੇਜ ਸਿੰਘ ) ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਗੱਟੀ ਮੱਤੜ੍ਹ ਵਿਖੇ ਦੀਵਾਰ ਦੇ ਮਾਮਲੇ ਲੈ ਕੇ ਹੋਈ ਮਾਮੂਲੀ ਤਕਰਾਰ ਕਾਰਨ ਗੁਆਂਢੀਆਂ ਨੇ ਕੁਹਾੜੀ ਮਾਰ ਕੇ ਇੱਕ ਸੱਤ੍ਹਰ ਸਾਲਾ ਬਜੁਰਗ ਮਾਤਾ ਜੀਤੋ ਬਾਈ ਦਾ ਕਤਲ ਕਰ ਦਿੱਤਾ । ਬਜ਼ੁਰਗ ਮਾਤਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਬਜ਼ੁਰਗ ਮਾਤਾ ਜੀਤੋ ਬਾਈ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਸਾਢੇ ਛੇ ਵਜੇ ਪੱਠੇ ਲੈਣ ਗਏ ਹੋਏ ਸਨ ਤਾਂ ਉਨ੍ਹਾਂ ਦੇ ਗੁਆਂਢੀ ਸੁਖਵਿੰਦਰ ਸਿੰਘ ਨੇ ਉਨ੍ਹਾਂ ਦੀ ਕੰਧ ਦੇ ਨਾਲ ਲਗਾਈ ਹੋਈ ਮਿੱਟੀ ਵਗੈਰਾ ਨੂੰ ਕਹੀ ਨਾਲ ਪੁੱਟਣ ਲੱਗੇ, ਜਿਸ ਤੇ ਉਨ੍ਹਾਂ ਦੇ ਮਾਤਾ ਜੀਤੋ ਬਾਈ ਨੇ ਸੁਖਵਿੰਦਰ ਸਿੰਘ ਨੂੰ ਰੋਕਿਆ ਤਾਂ ਸੁਖਵਿੰਦਰ ਸਿੰਘ ਨੇ ਕੁਹਾੜੀ ਮਾਰ ਕੇ ਉਨ੍ਹਾਂ ਦੇ ਬਜ਼ੁਰਗ ਮਾਤਾ ਦਾ ਕਤਲ ਕਰ ਦਿੱਤਾ ।
ਪੀੜ੍ਹਤ ਪਰਿਵਾਰ ਨੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ । ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਤਾ ਜੀਤੋ ਬਾਈ ਦੇ ਲੜਕੇ ਮਿਲਖਾ ਸਿੰਘ ਦੇ ਬਿਆਨਾਂ ਤੇ ਤਿੰਨ ਜਣਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਰਥ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪਰਚੇ ਚ ਨਾਮਜ਼ਦ ਆਰੋਪੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।