Flex Board ਉਤਾਰਨ ਤੇ ਆਮ ਆਦਮੀ ਪਾਰਟੀ ਦਾ protest, ਨਗਰ ਨਿਗਮ ਖਿਲਾਫ ਕੀਤੀ ਨਾਅਰੇਬਾਜ਼ੀ
ਕੇਜਰੀਵਾਲ ਦੇ ਮੁਫਤ ਬਿਜਲੀ ਗਾਰੰਟੀ ਦੀ ਐਲਾਨ ਨਾਲ ਕਾਂਗਰਸ ਪਾਰਟੀ ਬੌਖਲਾਈ, ਜਿਸਦੀ ਖਿੱਝ ਸਾਡੀਆਂ ਫਲੈਕਸਾਂ ਤੇ ਕੱਢ ਰਹੀ ਹੈ - ਤੇਜਿੰਦਰ ਮਹਿਤਾ

Flex Board ਉਤਾਰਨ ਤੇ ਆਮ ਆਦਮੀ ਪਾਰਟੀ ਭੜਕੀ, ਨਗਰ ਨਿਗਮ ਖਿਲਾਫ ਕੀਤੀ ਨਾਅਰੇਬਾਜ਼ੀ
ਪਟਿਆਲਾ 29 ਜੁਲਾਈ (ਅ.ਨ.ਸ.) ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਆਮ ਲੋਕਾਂ ਲਈ ਐਲਾਨੀ ਮੁਫਤ ਬਿਜਲੀ ਗਾਰੰਟੀ ਦੇ Flex board ਪਟਿਆਲਾ ਸ਼ਹਿਰ ‘ਚੋਂ ਉਤਾਰਨ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਭੜਕ ਉੱਠੀ, ਪਾਰਟੀ ਦੀ ਪਟਿਆਲਾ ਸ਼ਹਿਰੀ ਟੀਮ ਵਲੋਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਪਾਰਟੀ ਦੇ ਦਫਤਰ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਨਗਰ ਨਿਗਮ ਪਟਿਆਲਾ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਅਤੇ ਰਸ਼ਪਿੰਦਰ ਜ਼ੇਜੀ ਵੀ ਹਾਜ਼ਰ ਸਨ।
ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਪਟਿਆਲਾ ਸ਼ਹਿਰੀ ਹਲਕੇ ਵਿੱਚ ਪਾਰਟੀ ਦੀ ਸਮੂਹ ਲੀਡਰਸ਼ਿਪ ਵਲੋਂ ਅਰਵਿੰਦ ਕੇਜਰੀਵਾਲ ਦੀ ਮੁਫਤ ਬਿਜਲੀ ਸੰਬੰਧੀ ਪਹਿਲੀ ਗਾਰੰਟੀ ਦਾ ਪ੍ਰਚਾਰ ਪੰਪਲੇਟ, ਪੋਸਟਰਾਂ ਅਤੇ ਫਲੈਕਸਾਂ ਨਾਲ ਪੂਰੇ ਹਲਕੇ ਵਿੱਚ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸ਼ਹਿਰ ਵਿਚ ਵੱਖ ਵੱਖ ਥਾਵਾਂ ‘ਤੇ ਫਲੇੈਕਸ ਬੋਰਡ ਲਗਵਾਏ ਗਏ ਸਨ, ਉਹਨਾਂ ਨੂੰ ਨਗਰ ਨਿਗਮ ਪਟਿਆਲਾ ਨੇ ਰਾਤ ਦੇ ਹਨ੍ਹੇਰੇ ‘ਚ ਆਪਣੇ ਕਰਮਚਾਰੀਆਂ ਰਾਹੀਂ ਉਤਾਰ ਲਏ ਗਏ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਦਰ 300 ਯੂਨਿਟ ਅਤੇ 2 ਮਹੀਨਿਆਂ ਦੇ 600 ਯੂਨਿਟ ਬਿਲਕੁਲ ਮੁਆਫ, ਪਿਛਲੇ ਸਾਰੇ ਬਕਾਇਆ ਬਿਲ ਮੁਆਫ ਅਤੇ 24 ਘੰਟੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਸੰਬੰਧੀ ਕੀਤੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਬੌਖਲਾ ਗਈ ਹੈ। ਜਿਸ ਕਰਕੇ ਅਜਿਹੀਆਂ ਕੋਝੀਆਂ ਹਰਕਤਾਂ ‘ਤੇ ਉਤਰ ਆਈ ਹੈ।
ਉਨ੍ਹਾਂ ਕਿਹਾ ਕਿ ਫਲੈਕਸ ਬੋਰਡ ਉਤਾਰਨ ਨਾਲ ਆਮ ਆਦਮੀ ਪਾਰਟੀ ਦੀ ਹੋਂਦ ਖ਼ਤਮ ਨਹੀਂ ਹੋਵੇਗੀ, ਸਗੋਂ ਉਸ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਸਾਰੀ ਕਾਰਵਾਈ ਸਿਆਸੀ ਰੰਜਿਸ਼ ਤਹਿਤ ਕੀਤੀ ਗਈ ਹੈ ਅਤੇ ਕਾਂਗਰਸ ਦੀ ਬੌਖਲਾਹਟ ਇਸ ਗੱਲ ਤੋਂ ਸਿੱਧ ਹੁੰਦੀ ਗਈ ਹੈ ਇਹ ਸਾਰੀ ਕਾਰਵਾਈ ਰਾਤ ਦੇ ਹਨ੍ਹੇਰੇ ਵਿਚ ਨਗਰ ਨਿਗਮ ਕਰਮਚਾਰੀਆਂ ਕੋਲੋਂ ਕਰਵਾਈ ਗਈ ਹੈ।
ਤੇਜਿੰਦਰ ਮਹਿਤਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਧੱਕਾ ਕਰਕੇ ਫਲੈਕਸ ਬੋਰਡਾਂ ਨੂੰ ਉਤਾਰਨ ਦੀ ਇਹ ਤੀਜੀ ਘਟਨਾ ਹੈ। ਜਦਕਿ ਨਗਰ ਨਿਗਮ ਪਟਿਆਲਾ ਦੀ ਸੱਤਾ ਤੇ ਕਾਬਿਜ਼ ਕਾਂਗਰਸ ਪਾਰਟੀ ਦੀਆਂ ਫਲੈਕਸਾਂ ਸ਼ਹਿਰ ਦੇ ਚਾਰੋਂ ਪਾਸੇ ਹਰ ਐਂਟਰੀ ਪੁਆਇੰਟ ਤੇ ਲੱਗੇ ਹਰ ਯੂਨੀਪੋਲਾ ਦੇ ਉਪਰ ਅਤੇ ਸਾਰੇ ਸ਼ਹਿਰ ਦੇ ਅੰਦਰ ਹਰ ਇਕ ਚੌਂਕ ਵਿੱਚ ਪੋਲਾ ਤੇ ਖੰਭਿਆਂ ਤੇ ਗਰਿਲਾ ਨਾਲ ਕਾਂਗਰਸੀ ਲੀਡਰਾਂ ਦੇ ਫਲੈਕਸ ਲੱਗੇ ਹੋਏ ਹਨ। ਉਹਨਾਂ ਨੂੰ ਬਿਲਕੁਲ ਹੱਥ ਵੀ ਨਹੀ ਲਗਾਇਆ ਜਾਦਾਂ ਹੈ। ਯੂਨੀਪੋਲਾ ਤੇ ਇਸ਼ਤਿਹਾਰਾਂ ਰਾਹੀਂ ਜੋ ਪੈਸਾ ਨਗਰ ਨਿਗਮ ਨੂੰ ਆਉਂਦਾ ਹੈ, ਉਹ ਵੀ ਇਹਨਾਂ ਕਾਂਗਰਸੀ ਫਲੈਕਸਾਂ ਕਾਰਣ ਬੰਦ ਹੋਇਆ ਪਿਆ। ਜਿਸ ਨਾਲ ਨਗਰ ਨਿਗਮ ਨੂੰ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਜਿਸ ਤਰਾਂ ਦਿੱਲੀ ਦੇ ਲੋਕਾਂ ਵਾਸਤੇ ਸਹੂਲਤਾਂ ਦੀ ਝੜੀ ਲਾ ਦਿਤੀ ਅਤੇ ਹੁਣ ਪੰਜਾਬ ਵਿਚ ਵੀ ਇਸੇ ਤਰਜ਼ ਤੇ ਪਾਰਟੀ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਪੰਜਾਬ ਅੰਦਰ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਨਾਂ ਇਹ ਵੀ ਦੱਸਿਆ ਕਿ ਇਹ ਮਾਮਲਾ ਪਾਰਟੀ ਹਾਈਕਮਾਨ ਦੇ ਧਿਆਨ ‘ਚ ਲਿਆਂਦਾ ਗਿਆ ਹੈ ਅਤੇ ਜੇਕਰ ਲੋੜ ਪਈ ਤਾਂ ਇਹ ਮਾਮਲਾ ਪੰਜਾਬ ਪੱਧਰ ‘ਤੇ ਚੁੱਕਿਆ ਜਾਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਬੋਰਡ ਉਤਾਰਨ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਬੋਰਡ ਪਹਿਲਾਂ ਵਾਂਗ ਹੀ ਨਗਰ ਨਿਗਮ ਵੱਲੋਂ ਉਥੇ ਲਗਵਾਏ ਜਾਣ ਜਿੱਥੋਂ ਕੇ ਉਤਾਰੇ ਗਏ ਹਨ, ਨਹੀਂ ਤਾਂ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੀ ਸਮੂਹ ਲੀਡਰਸ਼ਿਪ ਵਲੋਂ ਨਗਰ ਨਿਗਮ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਮੇਅਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਅੰਗਰੇਜ਼ ਸਿੰਘ ਈਵੈਂਟ ਮੈਨੇਜਰ, ਸੀਨੀਅਰ ਆਗੂ ਸੰਦੀਪ ਬੰਧੂ, ਕਮਲ ਚਹਿਲ, ਸੁਮਿਤ ਟਿਕੇਜਾ, ਦੋਨੋਂ ਵਾਰਡ ਇੰਚਾਰਜ, ਗੋਲੂ ਰਾਜਪੂਤ, ਸੰਨੀ ਡਾਬੀ ਦੋਨੋਂ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਯੂਥ ਆਗੂ ਹਰਪ੍ਰੀਤ ਸਿੰਘ ਢੀਠ, ਗੁਰਪ੍ਰੀਤ ਗੁਰੀ, ਰਿੰਕੂ ਪਹਿਲਵਾਨ, ਰਮੇਸ਼ ਕੁਮਾਰ, ਵਿਕਰਮ ਸ਼ਰਮਾ, ਅਮਨ ਬਾਂਸਲ, ਭਾਰਤ ਭੂਸ਼ਣ, ਮਨਿੰਦਰ ਗਰੇਵਾਲ, ਪੁਨੀਤ ਬੁੱਧੀਰਾਜਾ, ਦਯਾ ਰਾਮ, ਤਨਵੀਰ, ਅਨਿਲ ਕੁਮਾਰ, ਨਦੀਮ ਮੁਹੰਮਦ, ਗੁਰਪ੍ਰੀਤ ਗੁੱਰੀ, ਲੱਕੀ, ਲੁਕੇਸ਼ ਕੁਮਾਰ, ਬੋਨੀ ਕੁਮਾਰ, ਲੱਕੀ ਕੁਮਾਰ, ਬੰਟੂ ਕੁਮਾਰ, ਤਰੁਣ ਕੁਮਾਰ, ਹਰਦੀਪ ਕੁਮਾਰ, ਵਿਕਰਮ ਕੁਮਾਰ, ਜੱਸੀ ਕੁਮਾਰ, ਗਗਨ ਕੁਮਾਰ, ਸੰਨੀ ਕੁਮਾਰ, ਗਗਨ ਕੁਮਾਰ, ਮਨੋਜ ਕੁਮਾਰ, ਵਿਸ਼ਾਲ ਕੁਮਾਰ, ਅਕਾਸ਼ ਕੁਮਾਰ, ਰਾਹੁਲ ਠਾਕੁਰ, ਹਰਿੰਦਰ, ਗੌਤਮ ਕੁਮਾਰ, ਪਾਰਸ ਕੁਮਾਰ, ਜਸ਼ਨਜੋਤ, ਪ੍ਰਦੀਪ ਕੁਮਾਰ, ਮੱਖਣ, ਵਿਕੀ, ਅਕਾਸ਼ ਕੁਮਾਰ ਅਰੁਣ ਕੁਮਾਰ, ਵਿਕੀ ਕੁਮਾਰ, ਸੋਨੂੰ ਚੌਹਾਨ, ਸ਼ੇਖਰ, ਅਤੁਲ ਕੁਮਾਰ, ਪੂਰਨ, ਤੇਜ਼ੀ, ਬੋਬੀ ਆਦਿ ਹਾਜ਼ਰ ਸਨ।