Patiala

ਪਠਾਣਮਾਜਰਾ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਪਠਾਣਮਾਜਰਾ ਨੂੰ ਸੈਕੜੇ ਨੋਜਵਾਨ ਕਾਰਾਂ, ਮੋਟਰਸਾਇਕਲਾਂ ਤੇ ਬਹਿਲ ਤੋ ਸਵਾਗਤ ਕਰਕੇ ਲੈ ਗਏ ਕਾਠਗੜ੍ਹ

ਦੇਵੀਗੜ੍ਹ 2 ਅਗਸਤ (ਬਲਜਿੰਦਰ ਸਿੰਘ ਖਾਲਸਾ ਜਗੋਲੀ) ਪਿੰਡ ਕਾਠਗੜ੍ਹ ਵਿਖੇ ਕਰਮ ਸਿੰਘ ਨੰਬਰਦਾਰ ਦੀ ਅਗੁਵਾਈ ਹੇਠ ਮੀਟਿੰਗ ਵਿਚ ਸੈਕੜੇ ਯੂਥ ਆਗੁੂਆਂ ਨੇ ਬਹਿਲ ਤੋ ਰੈਲੀ ਦੇ ਰੂਪ ਵਿਚ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਇੰਚਾਰਜ ਸਨੌਰ ਆਮ ਆਦਮੀ ਪਾਰਟੀ ਦਾ ਜੋਸੋ ਖਰੋਸ ਨਾਲ ਸਵਾਗਤ ਕੀਤਾ ਅਤੇ ਪਿੰਡ ਬਹਿਲ ਤੋ ਆਸਕਾਰਟ ਕਰਕੇ ਮਹਿਮੂਦ ਜੱਟਾਂ, ਕਾਠਗੜ੍ਹ ਛੰਨਾਂ ਤੋ ਹੁੰਦੇ ਹੋਏ ਪਿੰਡ ਕਾਠਗੜ੍ਹ ਲੈ ਕੇ ਪੁੱਜੇ।

ਇਸ ਮੋਕੇ ਸੰਬੋਧਨ ਕਰਦੇ ਹੋਏ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਹੁਣ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਬਹੁਤ ਕਾਹਲੇ ਹਨ। ਪਿੰਡ ਪਿੰਡ ਨੋਜਵਾਨਾਂ , ਬਜੁਰਗਾਂ ਅਤੇ ਹਰ ਕਿਸੇ ਦੀ ਜੁਬਾਨ ਤੇ ਸਿਰਫ ਆਮ ਆਦਮੀ ਪਾਰਟੀ ਦਾ ਨਾਂ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਰਿਕਾਰਡ ਤੋੜ ਸੀਟਾਂ ਲੈ ਕੇ ਪੰਜਾਬ ਵਿਚ ਸਰਕਾਰ ਬਣਾਏਗੀ। ਇਸ ਸਮੇਂ ਉਹਨਾਂ ਆਪ ਦੇ ਬਿਜਲੀ ਜਨ ਸੰਵਾਦ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੇ ਤਿੰਨ ਸੋ ਯੂਨਿਟ ਬਿਜਲੀ ਹਰ ਮਹੀਨੇ ਮੁਫਤ ਦਿੱਤੀ ਜਾਵੇਗੀ ਅਤੇ ਚੋਵੀ ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।

ਇਸ ਮੋਕੇ ਸੈਕੜੇ ਨੋਜਵਾਨਾਂ ਨੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ। ਇਸ ਮੋਕੇ ਬਲਾਕ ਪ੍ਰਧਾਨ ਕਰਮ ਸਿੰਘ ਨੰਬਰਦਾਰ, ਸਰਕਲ ਪ੍ਰਧਾਨ ਪਰਮਜੀਤ ਸਿੰਘ ,ਜਰਨੈਲ ਸਿੰਘ ਬਾਬਾ , ਗੁਰਵਿੰਦਰ ਸਿੰਘ ਪੰਜੇਟਾਂ, ਸੁਰਜੀਤ ਸਿੰਘ ਭਾਂਖਰ, ਰਾਮ ਸਿੰਘ ਕਟਕੇੜੀ, ਸੁਰਜੀਤ ਸਿੰਘ ਸਰਪੰਚ ਕਾਠਗੜ੍ਹ ਛੰਨਾ, ਸੇਵਾ ਰਾਮ ਮਸਾਲ ਬਸਤੀ, ਨਰਿੰਦਰ ਸਿੰਘ ਡੇਰਾ ਅਕਾਲੀਆਂ, ਰਾਜਵਿੰਦਰ ਸਿੰਘ ਡੇਰਾ ਅਮਿ੍ਰਤਸਰੀਆਂ, ਹਰਪ੍ਰੀਤ ਸਿੰਘ ਪੰਚ, ਹੈਪੀ ਅਮਿ੍ਰਤਸਰੀਆ, ਬਹਾਦਰ ਸਿੰਘ ਖਾਲਸਾ, ਕਸਮੀਰ ਸਿੰਘ, ਗੁਰਚਰਨ ਸਿੰਘ ਖਾਕਟਾਂ ਕਲਾਂ, ਅਵੀਸੇਕ ਯੂਥ ਆਗੂ, ਚਰਨ ਪ੍ਰੀਤ ਸਿੰਘ , ਕੁਲਵਿੰਦਰ ਸਿੰਘ, ਹੁਸਨ, ਹੈਪੀ ,ਸੋਨੂੰ ਨੋਗਾਵ, ਪ੍ਰਭਜੋਤ ਸਿੰਘ, ਜਗਤਾਰ ਸਿੰਘ, ਲੱਖੀ, ਲਖਵਿੰਦਰ ਸਿੰਘ ਭਗਤ, ਬੀਬੀ ਸੁਰਜੀਤ ਕੌਰ , ਭਾਗ ਸਿੰਘ, ਵਰਿੰਦਰ ਸਿੰਘ ਸਰਵਾਰਾ , ਨਰਿੰਦਰ ਸਿੰਘ, ਡਾ. ਕਰਮ ਸਿੰਘ ਰਾਜਗੜ੍ਹ, ਪ੍ਰੋਫੈਸਰ ਹਰਨੇਕ ਸਿੰਘ, ਐਡਵੋਕੇਟ ਜੰਗ ਸਿੰਘ, ਜਸਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਰਾਮ ਸਿੰਘ, ਜਰਨੈਲ ਸਿੰਘ ,ਬੀਬੀ ਜਸਵੰਤ ਕੌਰ, ਰਾਜਵੀਰ ਸਿੰਘ ਦੇਵੀਗੜ੍ਹ ਅਤੇ ਸੈਕੜੇ ਦੀ ਗਿਣਤੀ ਵਿਚ ਆਪ ਆਗੂ ਅਤੇ ਪਿੰਡਾਂ ਦੇ ਲੋਕ ਮੋਜੂਦ ਸਨ।

Show More

Related Articles

Back to top button