ਅਕਾਲੀ ਦਲ ਨੇ ਹਮੇਸ਼ਾਂ ਸਾਰੇ ਵਰਗਾਂ ਦਿੱਤੀ ਪ੍ਰਤੀਨਿਧਤਾ: ਹਰਪਾਲ ਜੁਨੇਜਾ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਹਿੰਦੂ ਅਤੇ ਇੱਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ’ਤੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਵੰਡੇ ਗਏ ਲੱਡੂ

ਪਟਿਆਲਾ, 16 ਜੁਲਾਈ (ਗੁਰਪ੍ਰਤਾਪ ਸ਼ਾਹੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿਚ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਇੱਕ ਦਲਿਤ ਅਤੇ ਇੱਕ ਹਿੰਦੂ ਉਪ ਮੰਤਰੀ ਬਣਾਉਣ ਦੇ ਐਲਾਨ ਤੋਂ ਬਾਅਦ ਅੱਜ ਪਟਿਆਲਾ ਵਿਖੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸ਼ਹਿਰ ਦੇ ਜੋੜੀਆਂ ਭੱਠੀਆਂ ਇਲਾਕੇ ਵਿਚ ਲੱਡੂ ਵੰਡੇ ਗਏ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਅਕਾਲੀ ਦਲ ਦੇ ਇਸ ਫੈਸਲੇ ਨਾਲ ਸ਼ਹਿਰ ਦੇ ਹਿੰਦੂ ਇਲਾਕੇ ਜੋੜੀਆਂ ਭੱਠੀਆਂ, ਗੁੜ ਮੰਡੀ, ਮਹਾਂਵੀਰ ਮੰਦਰ, ਆਰੀਆ ਸਮਾਜ, ਸਨੋਰੀ ਅੱਡਾ, ਕਿਲਾ ਚੌਂਕ, ਲਾਹੌਰੀ ਗੇਟ, ਧੀਰੂ ਨਗਰ, ਬਡੁੰਗਰ ਅਤੇ ਸੰਜੇ ਕਲੋਨੀ ਆਦਿ ਇਲਾਕਿਆਂ ਤੋਂ ਅਕਾਲੀ ਦਲ ਦੇ ਆਹੁਦੇਦਾਰਾਂ ਨੂੰ ਪਾਰਟੀ ਦੇ ਇਸ ਫੈਸਲੇ ਦੀ ਸ਼ਲਾਘਾ ਅਤੇ ਲੱਡੂ ਵੰਡਣ ਦੇ ਫੋਨ ਆਏ ਅਤੇ ਲੋਕਾਂ ਵਿਚ ਇੱਕ ਖੁਸ਼ੀ ਦਿਖਾਈ ਦਿੱਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਸਮੁੱਚੇ ਵਰਗਾਂ ਨੂੰ ਪ੍ਰਤੀਨਿਧਾ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕੋ ਨਾਅਰਾ ਹੈ ਕਿ ਚਹੁੰ ਪੱਖੀ ਤੇ ਸਾਰੇ ਵਰਗਾਂ ਦਾ ਵਿਕਾਸ। ਇਸੇ ਨੀਤੀ ਤਹਿਤ ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਅਤੇ ਹਿੰਦੂ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਹਮੇਸ਼ਾ ਹੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਪਹਿਲ ਦਿੱਤੀ ਗਈ। ਪਰ ਪੰਜਾਬ ਦੇ ਲੋਕ ਹੁਣ ਸਾਰਾ ਕੁਝ ਸਮਝ ਚੁੱਕੇ ਹਨ ਅਤੇ ਕਾਂਗਰਸ ਦੀਆਂ ਲੁੰਬੜ ਚਾਲਾਂ ਵਿਚ ਕਦੇ ਨਹੀਂ ਆਉਣਗੇ।
ਪ੍ਰਧਾਨ ਜੁਨੇਜਾ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਵਾਆਦਾ ਖਿਲਾਫ ਕੀਤੀ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸੂਬੇ ਵਿਚ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਰਾਜੇਸ਼ ਕਨੋਜੀਆ, ਸਪਨ ਕੋਹਲੀ, ਬਬਲੂ ਖੋਰਾ, ਮਨੀ ਅਰੋੜਾ, ਅਕਾਸ਼ ਬੋਕਸਰ, ਲੱਕੀ ਜੁਨੇਜਾ, ਡਾ. ਮਨਪ੍ਰੀਤ ਚੱਢਾ, ਨਵਨੀਤ ਵਾਲੀਆ, ਅਨਿਲ ਸ਼ਰਮਾ, ਰਾਜੀਵ ਅਟਵਾਲ ਜੋਨੀ, ਵਿੱਕੀ ਕਨੋਜੀਆ, ਰਵਿੰਦਰ ਕੁਮਾਰ ਠੁਮਕੀ, ਸੁਰੇਸ਼ ਪੰਡਿਤ, ਰਾਜੇਸ਼ਵਰ, ਰਾਣਾ ਪੰਜੇਟਾ, ਰਾਮ ਅਵਧ ਰਾਜੂ, ਰਵੀ, ਅਨੁਜ, ਰਾਜੀਵ ਗੁਪਤਾ, ਸੰਜੀਵ ਕੁਮਾਰ, ਅਮਨ ਮੌਦਗਿਲ, ਚਰਨਜੀਤ ਵਾਲੀਆ, ਵਿੱਕੀ ਨਾਭਾ ਗੇਟ, ਬਿੰਦਰ ਸਿੰਘ ਨਿੱਕੂ, ਜਸਵਿੰਦਰ ਸਿੰਘ, ਮੋਟੀ ਗਰੋਵਰ, ਦੀਪ ਰਾਜਪੂਤ, ਡਿੱਕੀ ਲਹਿਲ, ਟੋਨੀ, ਤੇਜਿੰਦਰ ਕਸ਼ਯਪ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।