
ਨਵੀਂ ਦਿੱਲੀ 26 ਜੁਲਾਈ (ਅ.ਨ.ਸ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੋਮਵਾਰ ਨੂੰ ਟਰੈਕਟਰ ਚਲਾ ਕੇ ਸੰਸਦ ਭਵਨ ਦੇ ਗੇਟ ਤੱਕ ਪੁੱਜੇ ਹਾਲਾਂਕਿ ਉਸਤੋਂ ਬਾਅਦ ਪੁਲਿਸ ਨੇ ਪਾਰਟੀ ਦੇ ਕੁੱਝ ਨੇਤਾਵਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਐਮ. ਪੀ. ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਧੀ ਦੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੁਸੀਂ ਉਦੋਂ ਕਿੱਥੇ ਸੀ ਜਦੋਂ ਤੁਹਾਡੀ ਪਾਰਟੀ ਪਾਰਲੀਮੈਂਟ ‘ਚ ਖੜ੍ਹ ਕੇ ਵਿਰੋਧ ਜਤਾਉਣ ਦਾ ਹੌਸਲਾ ਨਹੀਂ ਜੁਟਾ ਸਕੀ, ਅਤੇ ਪਾਰਲੀਮੈਂਟ ‘ਚੋਂ ਭੱਜ ਕੇ ਅਸਿੱਧੇ ਤੌਰ ‘ਤੇ ਸੱਤਾਧਾਰੀ ਧਿਰ ਦੀ ਕਿਸਾਨੀ ਵਿਰੋਧੀ ਬਿਲ ਪਾਸ ਕਰਨ ਵਿੱਚ ਮਦਦ ਕੀਤੀ? ਟਰੈਕਟਰ ‘ਤੇ ਸਵਾਰ ਹੋ ਕੇ ਤਸਵੀਰਾਂ ਖਿਚਾਉਣ ਨਾਲ ਤੁਸੀਂ ਪੰਜਾਬੀਆਂ ਨੂੰ ਬੁੱਧੂ ਨਹੀਂ ਬਣਾ ਸਕਦੇ, ਜਦ ਕਿ ਦੋਵੇਂ ਹੀ ਸਦਨਾਂ ਵਿੱਚ ਕਾਂਗਰਸ ਨੇ ਕਿਸਾਨ ਮੁੱਦਾ ਨਹੀਂ ਚੁੱਕਿਆ, ਅਤੇ ਉਲਟਾ ਇਸ ਦੀ ਬਜਾਏ ਪੈੱਗਾਸਸ ਉੱਤੇ ਬਹਿਸ ਦੀ ਮੰਗ ਕੀਤੀ। ਕੀ ਤੁਹਾਡਾ ਫ਼ੋਨ ਟੈਪ ਕੀਤੇ ਜਾਣਾ, 550 ਕਿਸਾਨਾਂ ਦੀ ਸ਼ਹਾਦਤ ਨਾਲੋਂ ਵੱਧ ਮਹੱਤਵਪੂਰਨ ਹੈ? ਸ਼ਰਮ ਕਰੋ !!