ChandigarhFeatured

ਫੋਨ ਟੈਪ ਕਰਨਾ ਕਾਂਗਰਸ ਦਾ ਚਰਿੱਤਰ, ਅਸੀਂ ਲੋਕਤਾਂਤਰਿਕ ਢੰਗ ਨਾਲ ਕੰਮ ਕਰਦੇ ਹਾਂ – ਖੱਟੜ

ਕਾਂਗਰਸ ਦਾ ਆਪਣੇ ਹੀ ਮੈਂਬਰਾਂ ਦੀ ਜਾਸੂਸੀ ਕਰਨ ਦਾ ਇਤਿਹਾਸ ਰਿਹਾ ਹੈ - ਜਦੋਂ ਕਾਂਗਰਸ ਕੇਂਦਰ ਵਿਚ ਸੀ, ਉਦੋਂ ਉਨ੍ਹਾਂ ਨੇ ਆਪਣੇ ਹੀ ਨੇਤਾਵਾਂ ਤੇ ਜਾਸੂਸੀ ਕਰਵਾਈ - ਮੁੱਖ ਮੰਤਰੀ

ਚੰਡੀਗੜ੍ਹ, 21 ਜੁਲਾਈ (ਅ.ਨ.ਸ.) – ਲੋਕਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਵਿਚ ਕਾਂਗਰਸ ਵੱਲੋਂ ਚੁੱਕੇ ਗਏ ਪੇਗਾਸਸ ਫੋਨ ਟੇਪਿੰਗ ਮੁੱਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦਾ ਹਮੇਸ਼ਾ ਇਹ ਟੀਚਾ ਰਿਹਾ ਹੈ ਕਿ ਉਹ ਜਦੋਂ ਵੀ ਦੇਸ਼ ਵਿਚ ਵਿਕਾਸ ਦੀ ਗਲ ਹੁੰਦੀ ਹੈ ਉਦੋਂ ਕਾਂਗਰਸ ਇਸ ਤਰ੍ਹਾ ਦੇ ਦੋਸ਼ ਲਗਾ ਕੇ ਦੇਸ਼ ਦੇ ਲੋਕਤੰਤਰ ਤੇ ਸੁਆਲਿਆ ਨਿਸ਼ਾਨ ਖੜਾ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਲੋਕਸਭਾ ਵਿਚ ਵਿਕਾਸ ਦੇ ਮੁੱਦਅਿਾਂ ਤੇ ਚਰਚਾ ਕਰਨ ਦੀ ਥਾਂ ਕੌਮਾਂਤਰੀ ਏਜੰਸੀਆਂ ਤੇ ਖੱਬੇਪੱਖੀ ਸੰਗਠਨਾਂ ਵੱਲੋਂ ਭਾਰਤ ਦੇ ਲੋਕਤਾਂਤਰਿਕ ਤਾਨੇ੍ਰਬਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਸਮਰਥਨ ਕਰ ਰਹੀ ਹੈ, ਇਹ ਬਦਕਿਸਮਤ ਹੈ। ਕਾਂਗਰਸ ਵੱਲੋਂ ਭਾਰਤ ਦੀ ਪ੍ਰਭੁਸੱਤਾ ਤੇ ਗੌਰਵ ਨੂੰ ਚੋਟ ਪਹੁੰਚਾਉਣ ਦੇ ਇਸ ਕਾਰਜ ਦੀ ਮੈਂ ਕੜੀ ਨਿੰਦਾ ਕਰਦਾ ਹਾਂ।

ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫੈ੍ਰਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਦਾ ਜਾਸੂਸੀ ਜਾਂ ਫੋਨ ਟੇਪਿੰਗ ਨਾਲ ਕੋਈ ਲੇਣਾ੍ਰਦੇਣਾ ਨਹੀਂ ਹੈ। ਇਤਿਹਾਸ ਤੇ ਨਜਰ ਪਾਈ ਜਾਵੇ ਤਾਂ ਜੇਕਰ ਕਿਸੇ ਨੂੰ ਜਾਸੂਸੀ ਦੀ ਸਾਜਿਸ਼ ਰਚਨ ਅਤੇ ਸਰਕਾਰਾਂ ਨੁੰ ਗਿਰਾਉਣ ਦੀ ਆਦਤ ਹੈ, ਤਾਂ ਉਹ ਯਕੀਨੀ ਰੂਪ ਨਾਲ ਕਾਂਗਰਸ ਹੀ ਹੈ।

ਐਮਨੇਸਟੀ ਇੰਟਰਨੈਸ਼ਨਲ ਦਾ ਸਮਰਥਨ ਕਰਨ ਦੇ ਲਈ ਕਾਂਗਰਸ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਐਮਨੇਸਟੀ ਇੰਟਰਨੈਸ਼ਨਲ ਉਹ ਏਜੰਸੀ ਹੈ ਜਿਸ ਨੇ ਪਹਿਲੀ ਵਾਰ ਪੇਗਾਸਸ ਨਾਮਕ ਇਜਰਾਇਲ ਸਪਾਈਵੇਅਰ ਦੀ ਮਦਦ ਨਾਲ ਭਾਰਤ ਵਿਚ ਮੰਤਰੀਆਂ ਅਤੇ ਪੱਤਰਕਾਰਾਂ ਦੇ ਨਿਜੀ ਡਾਟਾ ਦੀ ਜਾਸੂਸੀ ਦੇ ਬਾਰੇ ਵਿਚ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸੱਤ ਸਾਲ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਨਹਿਤ ਵਿਚ ਅਨੇਕ ਕਾਰਜ ਕੀਤੇ ਹਨ, ਇਸ ਲਈ ਕਾਂਗਰਸ ਦੇ ਕੋਲ ਕੋਈ ਮੁੱਦਾ ਹੀ ਨਹੀਂ ਬਚਿਆ ਹੈ। ਇਸ ਵਾਰ ਕਾਂਗਰਸ ਨੇ ਭਾਰਤ ਦੇ ਲੋਕਤੰਤਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਤਰ੍ਹਾ ਦੇ ਖੇਡ ਖੇਲਣੇ ਬੰਦ ਕਰੇ। ਦੇਸ਼ ਉਨ੍ਹਾਂ ਦੇ ਸਾਜਿਸ਼ਾਂ ਅਤੇ ਉਨ੍ਹਾਂ ਦੇ ਕੰਮਾਂ ਨੂੰ ਦੇਖ ਰਹੀ ਹੈ। ਕਾਗਰਸ ਨੂੰ ਭਾਰਤ ਦੀ ਪ੍ਰਤਿਸ਼ਠਾ ਨੂੰ ਚੋਟ ਪਹੁੰਚਾ ਕੇ ਕੁੱਝ ਹਾਸਲ ਨਹੀਂ ਹੋਣ ਵਾਲਾ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕਦੀ ਵੀ ਦੇਸ਼ ਨੂੰ ਲੋਕਤਾਂਤਰਿਕ ਢੰਗ ਨਾਲ ਚਲਾਉਣ ਵਿਚ ਭਰੋਸਾ ਨਹੀਂ ਕਰਦੀ। ਅੱਜ ਉਹ ਸਿਰਫ ਕੌਮਾਂਤਰੀ ਏਜੰਸੀਆਂ ਅਤੇ ਖੱਬੇਪੱਖੀ ਪੋਰਟਲ ਵਿਚ ਪ੍ਰਕਾਸ਼ਿਤ ਰਿਪੋਰਟ ਦੇ ਬਲਬੂਤੇ ਫੋਨ ਅੇਪਿੰਗ ਦੇ ਖਿਲਾਫ ਆਵਾਜ ਚੁੱਕ ਰਹੇ ਹਨ। ਪਰ ਮੈਂ ਉਨ੍ਹਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਕ ਸਮੇਂ ਸੀ ਜਦੋਂ ਕਾਂਗਰਸ ਕੇਂਦਰ ਵਿਚ ਸੀ, ਉਦੋਂ ਉਨ੍ਹਾਂ ਨੇ ਖੁਦ ਆਪਣੇ ਨੇਤਾਵਾਂ ਤੇ ਨਜਰ ਰੱਖਣ ਦੇ ਲਈ ਜਾਸੂਸੀ ਦਾ ਇਸਤੇਮਾਲ ਕੀਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਤੇ ਨਜਰ ਪਾਈਏ ਤਾਂ ਮੀਡੀਆ ਰਿਪੋਰਟਾਂ ਦੇ ਨਾਲ੍ਰਨਾਲ ਕਈ ਅਜਿਹੇ ਸਬੂਤ ਹਨ ਜੋ ਇਸ ਗਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਕਾਂਗਰਸ ਨੇ ਨਾ ਸਿਰਫ ਆਪਣੇ ਨੇਤਾਵਾਂ ਸਗੋ ਸਾਬਕਾ ਰੇਲ ਮੰਤਰੀ ਮਮਤਾ ਬਨਰਜੀ ਸਮੇਤ ਕਈ ਹੋਰ ਨੇਤਾਵਾਂ ਦੀ ਜਾਸੂਸੀ ਕਰ ਉਨ੍ਹਾਂ ਨੇਤਾਵਾਂ ਨੂੰ ਵੀ ਪਰੇਸ਼ਾਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਵਿੱਤ ਮੰਤਰੀ ਰਹੇ ਪ੍ਰਣਬ ਮੁਖਰਜੀ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਨੇ ਉਸ ਸਮੇਂ ਦੇ ਗ੍ਰਹਿ ਮੰਤਰੀ ਪੀy ਚਿਦੰਬਰਨ ਦੇ ਖਿਲਾਫ ਉਨ੍ਹਾਂ ਦਾ ਫੋਨ ਟੇਪ ਕਰਨ ਦੀ ਗਲ ਕਹੀ ਸੀ ਅਤੇ ਜਾਂਚ ਕਰਨ ਦੇ ਲਈ ਕਿਹਾ ਸੀ, ਇਹ ਸਚਾਈ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਹੀ ਨਹੀਂ ਉਸ ਸਮੇਂ ਚੰਦਰਸ਼ੇਖਰ ਸਰਕਾਰ ਨੂੰ ਗਿਰਾਉਣ ਵਿਚ ਵੀ ਕਾਂਗਰਸ ਦੀ ਮੁੱਖ ਭੁਮਿਕਾ ਨਾਲ ਵੀ ਸਾਰੇ ਵਾਕਫ ਹਨ। ਉਸ ਸਮੇਂ ਵੀ ਕਾਂਗਰਸ ਨੇ ਹਰਿਆਣਾ ਸੀਆਈਡੀ ਦੇ ਦੋ ਪੁਲਿਸ ਕਰਮਚਾਰੀਆਂ ਤੇ ਸੁਰਗਵਾਸੀ ਰਾਜੀਵ ਗਾਂਧੀ ਦੀ ਉਨ੍ਹਾਂ ਦੇ ਨਿਵਾਸ 10 ਜਨਪੱਥ ਦੇ ਕੋਲ ਜਾਸੂਸੀ ਕਰਨ ਦੇ ਝੂਠੇ ਦੋਸ਼ ਲਗਾਏ ਸਨ, ਹਾਲਾਂਕਿ ਕਾਂਗਰਸ ਕਦੀ ਵੀ ਆਪਣੇ ਇੰਨ੍ਹਾਂ ਦੋਸ਼ਾਂ ਨੂੰ ਸਾਬਤ ਨਹੀਂ ਕਰ ਪਾਈ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੀ ਗਲ ਕਰਨ ਤਾਂ ਕਾਂਗਰਸ ਨੇ ਹਮੇਸ਼ਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ (ਸੀਐਮਆਈਈ) ਦੀ ਸਰਵੇ ਰਿਪੋਰਟ ਦਾ ਹਵਾਲਾ ਦੇ ਕੇ ਹਰਿਆਣਾ ਵਿਚ ਬੇਰੁਜਗਾਰੀ ਵਾਧੇ ਦੀ ਗਲ ਕਹਿ ਕੇ ਰਾਜ ਸਰਕਾਰ ਤੇ ਸੁਆਲ ਚੁਕਿਆ ਹੈ, ਜਦੋਂ ਕਿ ਸੀਐਮਆਈਈ ਸੰਸਥਾ ਦੀ ਆਪਣੀ ਕੋਈ ਸਾਖ ਨਹੀਂ ਹੈ।

Show More

Related Articles

Back to top button