Patiala

ਜੁਲਕਾ ਪੁਲਿਸ ਵੱਲੋਂ 4000 ਲੀਟਰ ਲਾਹਣ 100 ਬੋਤਲਾਂ ਸ਼ਰਾਬ ਅਤੇ ਚਾਲੂ ਭੱਠੀ ਫੜੀ

ਦੇਵੀਗੜ੍ਹ  24 ਜੁਲਾਈ (ਬਲਜਿੰਦਰ ਸਿੰਘ ਖਾਲਸਾ ਜਗੋਲੀ) ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਰਵਾਈ ਕੀਤੀ ਜਾ ਰਹੀ ਹੈ, ਇਸੇ ਤਹਿਤ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾ ਵਿਰੁੱਧ ਵਿੱਢੀ ਗਈ ਮੁਹਿੰਮ ਵਿੱਚ ਉਸ ਵੇਲੇ ਵੱਡੀ  ਸਫਲਤਾ ਮਿਲੀ ਜਦੋ ਥਾਣਾ ਜੁਲਕਾਂ ਪੁਲਿਸ ਵੱਲੋ ਸੀਨੀਅਰ ਕਪਤਾਨ ਪੁਲਿਸ ਡਾ. ਸੰਦੀਪ ਕੁਮਾਰ ਗਰਗ IPS ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੁਖਬਰ ਖਾਸ ਦੀ ਇਤਲਾਹ ਪਰ ਦੀਦਾਰ ਸਿੰਘ @ ਤਾਰਾ ਪੁੱਤਰ ਅਮਰ ਸਿੰਘ ਵਾਸੀ ਪਿੰਡ ਮਸ਼ੀਗਣ ਦੇ ਖੇਤ ਵਿੱਚ ਬਣੇ ਮੋਟਰ ਵਾਲੇ ਕਮਰੇ ਵਿੱਚੋ ਦੇਸੀ ਸ਼ਰਾਬ ਕੱਢਣ ਲਈ ਤਿਆਰ ਕੀਤੀ ਹੋਈ 4000 ਲੀਟਰ ਲਾਹਣ, 100 ਬੋਤਲਾਂ ਕਸੀਦ ਕੀਤੀ ਹੋਈ ਦੇਸੀ ਸ਼ਰਾਬ, ਚਾਲੂ ਭੱਠੀ ਆਦਿ ਬਰਾਮਦ ਕਰਵਾ ਕੇ ਮੁਕੱਦਮਾ ਨੰਬਰ 139 ਮਿਤੀ 23.7.2021 u/s 61 Ex Act ਥਾਣਾ ਜੁਲਕਾਂ ਵਿਖੇ ਦਰਜ ਕੀਤਾ ਗਿਆ। ਪੰਜਾਬ ਸਰਕਾਰ ਵੱਲੋ ਨਜਾਇਜ ਸ਼ਰਾਬ ਦੀ ਤੱਸਕਰੀ ਖਿਲਾਫ ਜਾਰੀਸ਼ੁਦਾ Operation Red Rose ਅਧੀਨ ਹੋਰ ਬਰਾਮਦਗੀ ਅਤੇ ਗਿਰਫਤਾਰੀਆਂ ਕੀਤੀਆਂ ਜਾਣਗੀਆਂ ।

Show More

Related Articles

Back to top button