FeaturedLudhiana

8 ਸਾਲਾ ਨਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ

ਜਗਰਾਊਂ (ਲੁਧਿਆਣਾ), 20 ਜੁਲਾਈ (ਅਜੇ ਪਾਹਵਾ) – ਸ੍ਰੀ ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜਗਰਾਊਂ ਅਧੀਨ ਪੈਂਦੇ ਪਿੰਡ ਰੂੰਮੀ ਵਿਖੇ 8 ਸਾਲਾ ਨਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਥਾਣਾ ਸਦਰ ਜਗਰਾਉ ਜਿਲਾ ਲੁਧਿਆਣਾ ਦੋਸ਼ੀ ਨੂੰ ਖੂਫੀਆ ਇਤਲਾਹ ‘ਤੇ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮੁਕੱਦਮਾ ਨੰਬਰ 93 ਮਿਤੀ 09-07-2021 ਅ/ਧ 376 ਭ/ਦੰ 06 ਪੌਕਸੋ ਐਕਟ ਥਾਣਾ ਸਦਰ ਜਗਰਾਉ, ਵਿਖੇ ਪੀੜ੍ਹਤ ਦੇ ਪਰਿਵਾਰ ਵੱਲੋਂ ਬਰਖਿਲ਼ਾਫ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਥਾਣਾ ਸਦਰ ਜਗਰਾਉਂ, ਜਿਲਾ ਲੁਧਿਆਣਾ (ਉਮਰ ਕਰੀਬ 28 ਸਾਲ) ਦੇ 08 ਸਾਲ ਦੀ ਨਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਸਬੰਧੀ ਦਰਜ ਰਜਿਸ਼ਟਰ ਕੀਤਾ ਗਿਆ ਸੀ।

ਮਿਤੀ 09-07-2021 ਨੂੰ ਮੁਦੱਈ ਮੁਕੱਦਮਾ ਅਤੇ ਉਸਦੀ ਪੀੜਤ ਬੱਚੀ (ਉਮਰ ਕਰੀਬ 08 ਸਾਲ) ਘਰ ਵਿੱਚ ਹਾਜ਼ਰ ਸੀ ਤਾਂ ਵਕਤ ਕਰੀਬ 11:45 ਏ.ਐਮ. ਮੁਦੱਈ ਮੁਕੱਦਮਾ ਜਦ ਵਾਸ਼ਰੂਮ ਚਲੀ ਗਈ ਤਾਂ ਉਸਨੇ ਵਾਪਸ ਆ ਕੇ ਦੇਖਿਆ ਕਿ ਉਸਦੀ ਬੱਚੀ ਘਰ ਵਿੱਚ ਨਹੀਂ ਸੀ, ਉਸ ਵੱਲੋਂ ਆਸ ਪਾਸ ਦੇਖਣ ਤੇ ਜਦੋਂ ਪੀੜ੍ਹਤ ਬੱਚੀ ਦੇ ਨਾ ਮਿਲਣ ਤੇ ਉਹ ਆਪਣੇ ਗੁਆਂਢੀ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਦੇ ਘਰ ਗਈ ਤਾਂ ਉਸਨੇ ਦੇਖਿਆ ਕਿ ਦੋਸ਼ੀ ਕਰਮਜੀਤ ਸਿੰਘ ਉਰਫ ਕੰਮਾ ਆਪਣੇ ਘਰ ਦੇ ਇੱਕ ਕਮਰੇ ਵਿੱਚ ਪੀੜਤ ਲੜਕੀ ਨਾਲ ਸੀ ਅਤੇ ਬੱਚੀ ਰੋ ਰਹੀ ਸੀ। ਮੁਦੱਈ ਮੁੱਕਦਮਾ ਨੇ ਆਪਣੀ ਲੜਕੀ ਨੂੰ ਪੁੱਛਿਆ ਕਿ ਉਹ ਕਿਉਂ ਰੋ ਰਹੀ ਹੈ ਤਾਂ ਉਸਨੇ ਦੱਸਿਆ ਕਿ ਕਰਮਜੀਤ ਸਿੰਘ ਉਰਫ ਕੰਮਾ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਦੋਸੀ ਕਰਮਜੀਤ ਸਿੰਘ ਉਰਫ ਕੰਮਾ ਮੌਕੇ ਤੋਂ ਫਰਾਰ ਹੋ ਗਿਆ ਸੀ।

ਮੁਕਦੱਮਾ ਦੀ ਮੁੱਢਲੀ ਤਫਤੀਸ ਐਸ.ਆਈ ਕਮਲਜੀਤ ਕੌਰ, ਇੰਚਾਰਜ ਚੌਂਕੀ ਬੱਸ ਸਟੈਂਡ ਜਗਰਾਉਂ ਨੇ ਅਮਲ ਵਿੱਚ ਲਿਆ ਕੇ ਪੀੜ੍ਹਤਾ ਬੱਚੀ ਦਾ ਮੈਡੀਕਲ ਕਰਵਾਇਆ। ਦੋਸ਼ੀ ਕਰਮਜੀਤ ਸਿੰਘ ਉਕਤ ਨੂੰ ਗ੍ਰਿਫਤਾਰ ਕਰਨ ਲਈ ਮਾਨਯੋਗ ਐਸ.ਐਸ.ਪੀ. ਲੁਧਿ।(ਦਿਹਾਤੀ) ਦੇ ਦਿਸ਼ਾ ਨਿਰਦੇਸਾਂ ਤੇ ਸ੍ਰੀ ਬਲਵਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਲੁਧਿਆਣਾ (ਦਿਹਾਤੀ), ਸ੍ਰੀ ਜਤਿੰਦਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਗਰਾਉ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਜਗਰਾਉ ਅਤੇ ਐਸ.ਆਈ ਸ਼ਰਨਜੀਤ ਸਿੰਘ ਇੰਚਾਰਜ ਚੌਂਕੀ ਚੌਂਕੀਮਾਨ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਅੱਜ ਮਿਤੀ 20.07.2021 ਨੂੰ ਖੂਫੀਆ ਇਤਲਾਹ ਤੇ ਦੋਸ਼ੀ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਥਾਣਾ ਸਦਰ ਜਗਰਾਉ ਜਿਲਾ ਲੁਧਿਆਣਾ ਨੂੰ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਜੀਦ ਪੁੱਛਗਿੱਛ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Back to top button