Patiala

ਮਾਤਾ ਗੁਜਰੀ ਸਕੂਲ ਦੇਵੀਗੜ੍ਹ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ | Mata Gujri School Devigarh

ਮਾਤਾ ਗੁਜਰੀ ਸਕੂਲ ਦੇਵੀਗੜ੍ਹ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ | Mata Gujri School Devigarh

ਦੇਵੀਗੜ੍ਹ  3 ਅਗਸਤ (ਬਲਜਿੰਦਰ ਸਿੰਘ ਖ਼ਾਲਸਾ ਜਗੌਲੀ)  ਅੱਜ ਸੀਬੀਐੱਸਈ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਮਾਤਾ ਗੁਜਰੀ (Mata Gujri School) ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇਵੀਗੜ੍ਹ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ  ਕੇ ਸਕੂਲ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ।

Mata-Gujri-School-10th-results

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਤਜਿੰਦਰ ਕੌਰ ਵਾਲੀਆ ਅਤੇ ਵਾਈਸ ਪ੍ਰਿੰਸੀਪਲ ਮੈਡਮ ਅਰਚਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਕੁਲ 119 ਵਿਦਿਆਰਥੀਆਂ ਦਾ ਨਤੀਜਾ ਸੌ  ਫ਼ੀਸਦੀ   ਰਿਹਾ ਉਨ੍ਹਾਂ ਨੇ ਦੱਸਿਆ ਕਿ ਕੁਨਾਲ ਆਹੂਜਾ 94.8 ਨੰਬਰ ਲੈ ਕੇ ਪਹਿਲੇ ਸਥਾਨ ਤੇ, ਅਸ਼ਮੀਤ ਕੌਰ ਅਤੇ ਜਸਪ੍ਰੀਤ ਕੌਰ 94.6 ਨੰਬਰ ਲੈ ਕੇ ਦੂਜੇ ਸਥਾਨ ਤੇ ਨਵਜੋਤ ਸਿੱਧੂ  ਅਤੇ ਸਲੋਨੀ ਨੇ 94.4 ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

ਸਕੂਲ ਡਾਇਰੈਕਟਰ ਸਰਦਾਰ ਭੁਪਿੰਦਰ ਸਿੰਘ ਅਤੇ ਸਕੂਲ ਪ੍ਰੈਜ਼ੀਡੈਂਟ ਮੈਡਮ ਰਵਿੰਦਰ ਕੌਰ ਨੇ  ਸਮੂਹ ਅਧਿਆਪਕਾਂ ਵਲੋਂ ਕੋਰੋਨਾ ਕਾਲ ਵਿੱਚ ਕਰਵਾਈ ਗਈ ਸਖ਼ਤ ਮੇਹਨਤ ਅਤੇ ਮਾਪਿਆਂ ਵੱਲੋਂ ਦਿੱਤੇ  ਸਹਿਯੋਗ ਲਈ ਧੰਨਵਾਦ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ  ਸਕੂਲ ਮੈਨਜਮੈਂਟ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਸਮੂਹ ਅਧਿਆਪਕਾਂ ਨੇ  ਵਿਦਿਆਰਥੀਆਂ ਨਾਲ ਖੁਸ਼ੀ ਮਨਾਈ ।

Show More

Related Articles

Back to top button