PatialaUncategorized

ਮੁਹੰਮਦ ਰਫ਼ੀ ਸਾਹਿਬ ਦੀ ਬਰਸੀ ‘ਤੇ ਗਾਇਕ ਕਲਾਕਾਰਾਂ ਦਿੱਤੀ ਸ਼ਰਧਾਂਜਲੀ

ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਨੇ ਕੀਤਾ ਪ੍ਰੋਗਰਾਮ ਦਾ ਆਯੋਜਨ

ਪਟਿਆਲਾ, 1 ਅਗਸਤ (ਅ.ਨ.ਸ.) ਮਹਾਨ ਗਾਇਕ, ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੀ 41ਵੀਂ ਬਰਸੀ ਦੇ ਮੌਕ ਰਾਮਗੜ੍ਹੀਆ ਕਲਚਰਲ ਐਂਡ ਵੈਲਫੇਅਰ ਕੌਂਸਲ ਪਟਿਆਲਾ ਨੇ ਭਾਸ਼ਾ ਭਵਨ ਵਿਖੇ ਸੰਗੀਤਕ ਪ੍ਰੋਗਰਾਮ “….ਜ਼ਿੰਦਗੀ ਤੇਰੇ ਬਗੈਰ” ਦਾ ਆਯੋਜਨ ਕੀਤਾ ਜਿਸ ਵਿਚ 20 ਤੋਂ ਵੱਧ ਸੁਰੀਲੇ ਗਾਇਕ ਕਲਾਕਾਰਾਂ ਨੇ ਸੰਗੀਤ ਦੇ ਸੁਨਹਿਰੀ ਯੁੱਗ ਦੇ ਮਕਬੂਲ ਗੀਤਾਂ ਨੂੰ ਪੇਸ਼ ਕਰਕੇ ਚੰਗਾ ਸਮਾਂ ਬੰਨ੍ਹਿਆ।

ਤਿੰਨ ਘੰਟੇ ਤੋਂ ਵੱਧ ਚੱਲੇ ਇਸ ਯਾਦਗਾਰੀ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਪ੍ਰਿੰਸੀਪਲ ਕਮਿਸ਼ਨਰ (ਇਨਕਮ ਟੈਕਸ) ਹਰਜੀਤ ਸਿੰਘ ਸੋਹੀ ਤੇ ਬਿਜ਼ਨਸਮੈਨ ਜਗੀਰ ਸਿੰਘ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਨੇ ਟਾਈਟਲ ਗੀਤ ” ਕੈਸੇ ਕਟੇਗੀ ਜ਼ਿੰਦਗੀ ਤੇਰੇ ਬਗੈਰ” ਤੇ “ਐ ਚਾਂਦ ਕੀ ਜ਼ੇਬਾਈ” ਪੇਸ਼ ਕੀਤੇ। ਕੌਂਸਲ ਦੇ ਖਜ਼ਾਨਚੀ ਰਾਜੇਸ਼ ਪੰਚੋਲੀ ਨੇ “ਦੋ ਰਾਸਤੇ” ਫਿਲਮ ਦੇ ਗੀਤ “ਯੇ ਰੇਸ਼ਮੀ ਜ਼ੁਲਫੇਂ” ਨੂੰ ਵੀ ਵਧੀਆ ਢੰਗ ਨਾਲ ਗਾਇਆ। ਗੁਰਿੰਦਰ ਸਿੰਘ ਬਿਜ਼ਨਸਮੈਨ ਨੇ “ਤੁਮ ਮੁਝੇ ਯੂੰ ਭੁਲਾ ਨਾ ਪਾਓਗੇ” ਸਮੇਤ ਦੋ ਗੀਤ ਬਿਹਤਰੀਨ ਢੰਗ ਨਾਲ ਗਾਏ।

ਇਸ ਮੌਕੇ ਜਿਨ੍ਹਾਂ ਹੋਰਨਾਂ ਕਲਾਕਾਰਾਂ ਨੇ ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ ਉਨ੍ਹਾਂ ਵਿੱਚ ਰਾਜ ਕੁਮਾਰ, ਅਭਿਜੀਤ, ਕੈਲਾਸ਼ ਅਟਵਾਲ, ਬਰਿੰਦਰ ਸਿੰਘ ਖੁਰਲ, ਪਰਵਿੰਦਰ ਕੌਰ ਖੂਰਲ, ਨਰਿੰਦਰ ਅਰੋੜਾ, ਰਣਦੀਪ ਕੌਰ, ਮਾਸਟਰ ਉਜਵਲ, ਰਸਦੀਪ ਸਿੰਘ ਖਹਿਰਾ, ਪ੍ਰੀਤੀ ਗੁਪਤਾ, ਕਮਰਜੀਤ ਸਿੰਘ ਸੇਖੋਂ, ਹਰਵਿੰਦਰ ਸਿੰਘ, ਕੁਲਦੀਪ ਗਰੋਵਰ, ਰੋਬਿਨ ਸੰਧੂ, ਪਰਮਜੀਤ ਕੌਰ, ਸਰਬਜੀਤ ਕੌਰ ਚਾਵਲਾ, ਜਸਵਿੰਦਰ ਕੌਰ, ਸੁਮਨ ਖੱਤਰੀ, ਰੂਪ ਕਿਸ਼ੋਰ ਖੱਤਰੀ, ਅੰਮ੍ਰਿਤ ਐਸ. ਸਿੰਘ ਤੇ ਪ੍ਰੇਮ ਸੇਠੀ ਸ਼ਾਮਲ ਸਨ। ਪ੍ਰੋਗਰਾਮ ਦੌਰਾਨ ਯੂਥ ਕਾਂਗਰਸ ਦੀ ਨਵ ਨਿਯੁਕਤ ਮੀਤ ਪ੍ਰਧਾਨ ਹਰਮਨਪ੍ਰੀਤ ਸਿੰਘ ਹੈਰੀ ਭੁੱਲਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।

ਕੌਂਸਲ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਨੇ ਮੁਹੰਮਦ ਰਫ਼ੀ ਸਾਹਿਬ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ‘ਤੇ ਭਾਵਪੂਰਤ ਗੱਲਾਂ ਕੀਤੀਆਂ। ਸੰਸਥਾ ਦੇ ਚੇਅਰਮੈਨ ਅਮਰੀਕ ਸਿੰਘ ਭੁੱਲਰ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਹੋਰਨਾਂ ਨਾਮਵਰ ਸ਼ਖ਼ਸੀਅਤਾਂ ਵਿੱਚ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਦੀਪ ਸਿੰਗਲਾ, ਪੈਪਸੀ (ਚੰਨੋ) ਤੋਂ ਗੁਰਮੀਤ ਸਿੰਘ ਧੀਮਾਨ, ਓਰੀਐਂਟਲ ਬੈਂਕ ਆਫ ਕਾਮਰਸ ਦੇ ਅਧਿਕਾਰੀ ਐੱਚ. ਐੱਸ. ਚਾਵਲਾ, ਕਲਾ ਪ੍ਰੇਮੀ ਤੇ ਨਾਮੀਂ ਐਡਵੋਕੇਟ ਬਲਜੀਤ ਸਿੰਘ ਜੋਸਨ ਸ਼ਾਮਲ ਸਨ।

Show More

Related Articles

Back to top button