Nokia T20 Tablet: ਜਲਦ ਆ ਰਿਹੈ Nokia ਦਾ Powerful ਟੈਬਲੈਟ
10.36 ਇੰਚ ਦਾ ਡਿਸਪਲੇ ਅਤੇ 4ਜੀਬੀ ਰੈਮ ਨਾਲ ਆ ਰਿਹਾ ਹੈ Nokia T20 Tablet!

Nokia T20 Tablet ਦੀ ਕੀਮਤ ਅਤੇ ਸਪੈਸੀਫਿਕੇਸ਼ਨਾਂ
ਨਵੀਂ ਦਿੱਲੀ, 29 ਜੁਲਾਈ (ਅ.ਨ.ਸ.) Nokia T20 Tablet – ਸਮਾਰਟਫੋਨ ਦੇ ਪੁਰਾਣੇ ਮੰਨੇ ਪ੍ਰਮੰਨੇ ਬਰਾਂਡ ਨੋਕੀਆ (Nokia) ਨੇ ਹੁਣ ਆਪਣਾ ਪਹਿਲਾ ਟੈਬਲੇਟ Nokia T20 ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਪਜ ਲਾਂਚਿੰਗ ਤੋਂ ਠੀਕ ਪਹਿਲਾਂ ਹੀ ਇਸ ਟੈਬਲੇਟ ਨੂੰ ਯੂਕੇ ਦੀ ਰਿਟੇਲ ਵੈਬਸਾਈਟ ਉੱਤੇ ਵੇਖਿਆ ਗਿਆ ਹੈ, ਅਤੇ ਇਸਦੀ ਸਪੇਸਿਫਿਕੇਸ਼ਨ ਅਤੇ ਕੀਮਤ ਦੀ ਜਾਣਕਾਰੀ ਮਿਲੀ ਹੈ। ਇਸਦੇ ਇਲਾਵਾ ਰਸ਼ੀਆ ਦੀਆਂ ਕਈ ਵੈੱਬਸਾਈਟਾਂ ਉੱਤੇ Nokia ਦੇ ਦੋ ਟੈਬਲੇਟ ਨੂੰ ਸਪਾਟ ਕੀਤਾ ਗਿਆ ਹੈ, ਜਿਨ੍ਹਾਂ ਦੇ ਮਾਡਲ ਨੰਬਰ TA-1392 ਅਤੇ TA-1397 ਹਨ । ਇਸ ਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਟੈਬਲੇਟ Nokia T20 ਦੇ ਵੇਰੀਐਂਟ ਹੋ ਸਕਦੇ ਹਨ।
Nokia T20 ਟੈਬਲੇਟ ਦੀ ਸੰਭਾਵੀ ਕੀਮਤ!
Nokia ਮੋਬ ਦੀ ਰਿਪੋਰਟ ਦੇ ਮੁਤਾਬਕ, ਆਉਣ ਵਾਲਾ Nokia T20 Tablet ਯੂਕੇ ਦੀ ਰਿਟੇਲਰ ਵੈਬਸਾਈਟ ਉੱਤੇ ਲਿਸਟ ਹੈ। ਲਿਸਟਿੰਗ ਅਨੁਸਾਰ , ਇਹ ਡਿਵਾਇਸ Wi-Fi ਅਤੇ Wi-Fi+4G ਮਾਡਲਾਂ ਵਿੱਚ ਗਾਹਕਾਂ ਲਈ ਉਪਲੱਬਧ ਹੋਵੇਗਾ। ਇਸਦੇ ਵਾਈ-ਫਾਈ ਮਾਡਲ ਦੀ ਕੀਮਤ GBP 185 (ਕਰੀਬ 19,100 ਰੁਪਏ) ਰੱਖੀ ਜਾਵੇਗੀ। ਜਦੋਂਕਿ ਇਸਦਾ ਅਪਗਰੇਡਿਡ ਵਰਜਨ Wi-Fi+4G ਵੇਰੀਐਂਟ GBP 202 (ਕਰੀਬ 20,900 ਰੁਪਏ) ਦੀ ਕੀਮਤ ਉੱਤੇ ਮਿਲੇਗਾ। ਹਾਲਾਂਕਿ, ਕੰਪਨੀ ਵਲੋਂ ਅਜੇ ਤੱਕ Nokia T20 ਟੈਬਲੇਟ ਦੀ ਲਾਂਚਿੰਗ, ਕੀਮਤ ਅਤੇ ਸਪੈਸਿਫਿਕੇਸ਼ਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Nokia T20 Tablet ਦੀਆਂ ਸਪੈਸੀਫਿਕੇਸ਼ਨਾਂ
Nokia T20 ਟੈਬਲੇਟ ਵਿੱਚ 10.36 ਇੰਚ ਦਾ ਟਚ ਸਕਰੀਨ ਡਿਸਪਲੇ ਦਿੱਤਾ ਜਾਵੇਗਾ। ਇਸ ਟੈਬਲੇਟ ਵਿੱਚ 4GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਮਿਲੇਗੀ। ਇਹ ਡਿਵਾਇਸ ਬਲੂ ਕਲਰ ਆਪਸ਼ਨ ਵਿੱਚ ਉਪਲੱਬਧ ਹੋਵੇਗਾ। ਇਸਦੇ ਇਲਾਵਾ ਟੈਬਲੇਟ ਨਾਲ ਸੰਬੰਧਿਕ ਜਾਣਕਾਰੀ ਅਜੇ ਹਾਸਲ ਨਹੀਂ ਹੋਈ ਹੈ।
Nokia ਨੇ ਹਾਲ ਹੀ ਵਿੱਚ ਲਾਂਚ ਕੀਤਾ ਇਹ ਸਮਾਰਟਫੋਨ
Nokia ਨੇ ਹਾਲ ਹੀ ਵਿੱਚ Nokia XR20 rugged phone ਨੂੰ ਪੇਸ਼ ਕੀਤਾ ਸੀ। ਸਪੇਸਿਫਿਕੇਸ਼ਨ ਦੀ ਗੱਲ ਕਰੀਏ ਤਾਂ Nokia XR20 ਸਮਾਰਟਫੋਨ ਵਿੱਚ 6.67 ਇੰਚ ਦਾ FHD Plus ਡਿਸਪਲੇ ਦਿੱਤਾ ਗਿਆ ਹੈ।
ਇਸਦਾ ਰਿਜਾਲਿਊਸ਼ਨ 1080×2400 ਪਿਕਸਲ ਅਤੇ ਪੀਕ ਬ੍ਰਾਈਟਨੈੱਸ 550 ਨਿਟਸ ਹੈ। ਨਾਲ ਹੀ ਸਕਰੀਨ ਦੀ ਸੁਰੱਖਿਆ ਲਈ Gorilla Glass Victus ਦਾ ਸਪੋਰਟ ਦਿੱਤਾ ਗਿਆ ਹੈ। ਇਸਦੇ ਇਲਾਵਾ ਫੋਨ ਵਿੱਚ Snapdragon 480 ਪ੍ਰੋਸੇਸਰ, 6GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਮਿਲੇਗੀ। ਉਥੇ ਹੀ, ਇਸ ਸਮਾਰਟਫੋਨ ਦੀ ਕੀਮਤ 550 USD ਯਾਨੀ ਕਰੀਬ 40,900 ਰੁਪਏ ਦੇ ਕਰੀਬ ਹੈ।