
ਪਟਿਆਲਾ, 15 ਜੁਲਾਈ (ਅ.ਨ.ਸ.) – ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਆਗੂ ਕੁੰਦਨ ਗੋਗੀਆ ਸੂਬਾ ਸਕੱਤਰ ਟਰੇਡ ਵਿੰਗ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ
ਦੇ ਸ਼ਾਹੀ ਸ਼ਹਿਰ ਵਾਸੀਆਂ ਨੂੰ ਬਾਰਿਸ਼ ਦਾ ਪਾਣੀ ਬੁਰੀ ਤਰਾਂ ਘੇਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਲਗਾ ਕੇ ਵੀ ਲੋਕਾਂ ਨੂੰ ਸੀਵਰੇਜ ਅਤੇ ਬਾਰਿਸ਼ ਦੇ ਪਾਣੀ ਤੋਂ ਨਿਜਾਤ ਨਹੀਂ ਮਿਲੀ। ਉਨਾਂ ਕਿਹਾ ਕੇ ਹਰ ਸਾਲ ਜਦੋਂ ਵੀ ਬਾਰਸ਼ ਆਉਂਦੀ ਹੈ ਉਦੋਂ ਹੀ ਸ਼ਹਿਰ ਦੇ ਹਰ ਗਲੀ, ਸੜਕ ਅਤੇ ਮੁਹੱਲੇ ਚ ਪਾਣੀ ਖੜ ਜਾਂਦਾ ਹੈ, ਇਸ ਨਾਲ ਆਮ ਲੋਕਾਂ ਨੂੰ ਘਰੋਂ ਨਿਕਲਣ ਲਈ ਵੱਡੀ ਦਿੱਕਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਪੈਸਾ ਨਗਰ
ਨਿਗਮ ਨੇ ਹੁਣ ਤੱਕ ਸ਼ਹਿਰ ਅੰਦਰ ਲਗਾਉਣ ਦਾ ਦਾਅਵਾ ਕੀਤਾ ਹੈ। ਉਨੇ ਪੈਸੇ ਨਾਲ ਤਾਂ ਨਵਾਂ ਸੀਵਰੇਜ ਸਿਸਟਮ ਲਗਾਇਆ ਜਾ ਸਕਦਾ ਹੈ, ਪਰ ਇਥੇ ਕਰੋੜਾਂ ਰੁਪਏ ਹਜ਼ਮ ਕੀਤੇ ਜਾ ਰਹੇ ਹਨ। ਇਸ ਮੌਕੇ ਕੁੰਦਨ ਗੋਗੀਆ ਸੂਬਾ ਸਕੱਤਰ ਟਰੇਡ ਵਿੰਗ ਪੰਜਾਬ, ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਜਗਤਾਰ ਸਿੰਘ ਤਾਰੀ ਸੀਨੀਅਰ ਆਗੂ, ਰਮਨਦੀਪ ਸਿੰਘ, ਯੂਥ ਆਗੂ ਸਾਗਰ ਧਾਲੀਵਾਲ, ਸੁਸ਼ੀਲ ਮਿੱਡਾ, ਰਾਜਿੰਦਰ ਮੋਹਨ, ਰਾਜਬੀਰ ਸਿੰਘ, ਜਸਵਿੰਦਰ ਸਿੰਘ ਰਿੰਪਾ( ਚਾਰੋਂ ਬਲਾਕ ਪ੍ਰਧਾਨ ) ਹਾਜਰ ਸਨ।