FeaturedNational

ਗੁਜਰਾਤ ਨੂੰ PM ਮੋਦੀ ਨੇ ਦਿੱਤਾ ਖਾਸ ਗਿਫਟ

ਹੇਠਾਂ ਟ੍ਰੇਨ ਅਤੇ ਉੱਪਰ 5 ਸਿਤਾਰਾ ਹੋਟਲ

ਨਵੀਂ ਦਿੱਲੀ, 16 ਜੁਲਾਈ (ਅ.ਨ.ਸ.) ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਨੂੰ ਕਈ ਖਾਸ ਤੋਹਫੇ ਦਿੱਤੇ, ਜਿਨ੍ਹਾਂ ਵਿੱਚ ਹੇਠਾਂ ਟ੍ਰੇਨ ਅਤੇ ਉੱਤੇ 5 ਸਟਾਰ ਹੋਟਲ ਵਾਲੇ ਸਟੇਸ਼ਨ ਦੇ ਨਾਲ, ਜਨਮ ਸਥਾਨ ਵਡਨਗਰ ਦਾ ਨਵਾਂ ਸਟੇਸ਼ਨ ਵੀ ਸ਼ਾਮਿਲ ਹੈ, ਜਿੱਥੇ ਕਦੇ ਉਹ ਬਚਪਨ ਵਿੱਚ ਚਾਹ ਵੇਚਿਆ ਕਰਦੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 1,100 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਗੁਜਰਾਤ ਸਾਇੰਸ ਸਿਟੀ ਵਿੱਚ ਐਕਵੈਟਿਕਸ ਅਤੇ ਰੋਬੋਟਿਕਸ ਗੈਲਰੀ ਅਤੇ ਨੇਚਰ ਪਾਰਕ ਵੀ ਸ਼ਾਮਿਲ ਹਨ।

ਗਾਂਧੀਨਗਰ ਸਟੇਸ਼ਨ ਉੱਤੇ ਬਣਿਆ ਫਾਇਵ ਸਟਾਰ ਹੋਟਲ 318 ਕਮਰਿਆਂ ਵਾਲਾ ਹੈ ਅਤੇ 790 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। ਗਾਂਧੀਨਗਰ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਅਤੇ ਉਸਦੇ ਉੱਤੇ ਫਾਇਵ ਸਟਾਰ ਹੋਟਲ ਦੀ ਉਸਾਰੀ ਜਨਵਰੀ 2017 ਵਿੱਚ ਸ਼ੁਰੂ ਹੋਈ ਸੀ ਅਤੇ ਪ੍ਰਧਾਨਮੰਤਰੀ ਮੋਦੀ ਨੇ ਇਹਨਾਂ ਦੀ ਨੀਂਹ ਰੱਖੀ ਸੀ । ਹੋਟਲ ਦੇ ਠੀਕ ਸਾਹਮਣੇ ਇੱਕ ਕਾਂਫਰੈਂਸ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਸਦਾ ਨਾਮ ਮਹਾਤਮਾ ਮੰਦਿਰ ਹੈ। ਇੱਥੇ ਕਾਨਫਰੰਸਾਂ ਅਤੇ ਸੰਮੇਲਨਾਂ ਵਿੱਚ ਹਿੱਸਾ ਲੈਣ ਲਈ ਆਉਣ ਵਾਲੇ ਦੇਸ਼-ਵਿਦੇਸ਼ ਦੇ ਮਹਿਮਾਨ ਇਸ ਹੋਟਲ ਵਿੱਚ ਰੁੱਕ ਸਕਦੇ ਹਨ।

Show More

Related Articles

Back to top button