
ਲਖੀਮਪੁਰ ਖੀਰੀ 17 ਜੁਲਾਈ (ਅ.ਨ.ਸ.) ਤਿੰਨ ਦਿਨ ਦੇ ਦੌਰੇ ਤੇ ਯੂਪੀ ਆਈ ਪ੍ਰਿਅੰਕਾ ਗਾਂਧੀ ਸ਼ਨੀਵਾਰ ਨੂੰ ਲਖਨਊ ਤੋਂ ਸਿੱਧੇ ਖੀਰੀ ਦੇ ਸੇਮਰਾ ਘਾਟ ਪਹੁੰਚੀ। ਇੱਥੇ ਉਨ੍ਹਾਂ ਨੇ ਪੀੜ੍ਹਤ ਮਹਿਲਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ। ਮੀਡਿਆ ਨਾਲ ਗੱਲਬਾਤ ਦੌਰਾਨ ਪ੍ਰਿਯੰਕਾ ਨੇ ਕਿਹਾ ਕਿ ਚੋਣ ਲੜਨ ਦਾ ਲੋਕੰਤਰਿਕ ਅਧਿਕਾਰ ਖੋਹ ਲਿਆ ਗਿਆ ਹੈ। ਉਹ ਮਹਿਲਾਂਵਾਂ ਮੇਰੀਆਂ ਭੈਣਾਂ ਨੇ, ਮੈਂ ਆਪਣੀ ਭੈਣਾਂ ਨੂੰ ਮਿਲਣ ਆਈ ਹਾਂ। ਪ੍ਰਿਯੰਕਾ ਨੇ ਇਸ ਮਾਮਲੇ ਤੇ ਯੋਗੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਸੀ। ਪ੍ਰਿਯੰਕਾ ਨੇ ਟਵੀਟ ਕੀਤਾ ਸੀ, ਕੁਝ ਸਾਲ ਪਹਿਲਾਂ ਇਕ ਬਲਾਤਕਾਰ ਪੀੜ੍ਹਤਾ ਨੇ ਭਾਜਪਾ ਵਿਧਾਇਕ ਖਿਲਾਫ ਅਵਾਜ਼ ਉਠਾਈ ਸੀ, ਉਸ ਨੁੰ ਅਤੇ ਉਸਦੇ ਪਰਿਵਾਂਰ ਨੁੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅੱਜ ਇਕ ਮਹਿਲਾ ਦੇ ਨਾਮਾਂਕਣ ਰੋਕਣ ਲਈ ਭਾਜਪਾ ਨੇ ਸਾਰੀਆਂ ਹਦਾਂ ਪਾਰ ਕਰ ਦਿੱਤੀਆਂ। ਸਰਕਾਰ ਉਹੀ, ਵਿਵਹਾਰ ਉਹੀ।