BollywoodFeatured

ਰਾਖੀ ਸਾਵੰਤ ਨੇ ਰਾਹੁਲ ਵੈਦਿਆ ਦੀ ਵਿਆਹ ਦੀ ਰਿਸੈਪਸ਼ਨ ਦਾ ਦਿਖਾਇਆ ਮੈਨਿਯੂ

ਮੁੰਬਈ 19 ਨਵੰਬਰ (ਅ.ਨ.ਸ.) ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਵੀਡੀਓ ਸ਼ੇਅਰ ਕੀਤੇ ਹਨ। ਇਕ ਵੀਡੀਓ ਵਿਚ ਰਾਖੀ ਸਾਵੰਤ, ਵਿਕਾਸ ਗੁਪਤਾ, ਏਜਾਜ਼ ਖਾਨ ਅਤੇ ਪਵਿਤਰ ਪੁਨੀਆ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਪਿੱਛੇ ਰਸ਼ਮੀ ਦੇਸਾਈ ਖਾਣ ਵਿਚ ਮਗਨ ਹੈ। ਇਸ ਦੌਰਾਨ ਏਜਾਜ਼ ਨੇ ਪਵਿੱਤਰਾ ਨੂੰ ਕਿਸ ਵੀ ਕੀਤੀ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਰਾਖੀ ਨੇ ਰਾਹੁਲ ਦੇ ਰਿਸੈਪਸ਼ਨ ਦਾ ਮੈਨਿਯੂ ਵੀ ਦਿਖਾਇਆ ਹੈ।

ਰਾਖੀ ਸਾਵੰਤ ਨੇ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੀ ਰਿਸੈਪਸ਼ਨ ਤੋਂ ਮਸਤੀ ਭਰੇ ਵੀਡੀਓ ਸ਼ੇਅਰ ਕੀਤੇ ਹਨ। ਇਕ ਵੀਡੀਓ ਵਿਚ ਉਹ ਖੁਦ ਟੋਮੇਟੋ ਸੂਪ ਪੀਂਦੀ ਦਿਖਾਈ ਦੇ ਰਹੀ ਹੈ। ਦੂਜੇ ਵੀਡੀਓ ਵਿਚ ਰਾਖੀ ਨੇ ਕੈਮਰੇ ਤੇ ਫੈਨਜ਼ ਨੂੰ ਰਿਸੈਪਸ਼ਨ ਮੀਨੂੰ ਦਿਖਾਇਆ ਹੈ।

 

Show More

Related Articles

Back to top button