FeaturedTech

6000mAh ਬੈਟਰੀ, sAMOLED Display, 48MP ਕੈਮਰੇ ਨਾਲ ਆਇਆ ਸੈਮਸੰਗ ਦਾ ਇਹ ਫੋਨ, ਜਾਣੋ ਕੀਮਤ ਅਤੇ ਹੋਰ ਖੂਬੀਆਂ

Samsung m21 2021 price: Samsung ਨੇ ਭਾਰਤ ਵਿੱਚ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਇੱਕ ਮਿਡ ਰੇਂਜ ਵਿੱਚ ਆਇਆ ਹੈ। ਇਸਦਾ ਨਾਮ Samsung m21 ( 2021 ) ਐਡੀਸ਼ਨ ਹੈ। ਇਸ ਫੋਨ ਵਿੱਚ 6000mAh ਦੀ ਬੈਟਰੀ ਅਤੇ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

Samsung m21 2021 samoled

ਇਸ ਫੋਨ ਦੇ ਬੈਕ ਪੈਨਲ ਉੱਤੇ ਟਰਿਪਲ ਕੈਮਰਾ ਸੈਟਅਪ ਹੈ ਅਤੇ textured finish ਦਾ ਇਸਤੇਮਾਲ ਕੀਤਾ ਗਿਆ ਹੈ , ਜੋ ਇਸਦੀ ਖੂਬਸੂਰਤੀ ਨੂੰ ਵਧਾਉਂਦਾ ਹੈ। ਇਸ ਵਿੱਚ ਸੁਪਰ ਐਮੋਲੇਡ ਡਿਸਪਲੇ , ਐਕਸੀਨੋਸ 9611 ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ।

Samsung Galaxy M21 Specs: Samsung Galaxy M21 2021 ਵਿੱਚ 6.4 ਇੰਚ ਦਾ Full HD Plus Super Amoled ਡਿਸਪਲੇ ਦਿੱਤਾ ਗਿਆ ਹੈ । ਇਸਦਾ ਰਿਫਰੈੱਸ਼ ਰੇਟ 60hz ਹੈ। ਨਾਲ ਹੀ ਇਸਵਿੱਚ ਵਾਟਰਡਰਾਪ ਨਾਚ ਦਿੱਤਾ ਗਿਆ ਹੈ, ਜਿਸ ਵਿੱਚ ਸੈੱਲਫੀ ਕੈਮਰਾ ਹੁੰਦਾ ਹੈ।

ਸੈਮਸੰਗ ਦਾ ਇਹ ਫੋਨ Exynos 9611 ਚਿਪਸੈਟ ਉੱਤੇ ਕੰਮ ਕਰਦਾ ਹੈ , ਜਿਸ ਵਿਚ Mali – G72 MP3 GPU ਦਿੱਤਾ ਗਿਆ ਹੈ। ਇਸ ਵਿੱਚ 6 ਜੀਬੀ ਤੱਕ ਰੈਮ ਅਤੇ 128 ਜੀਬੀ ਤੱਕ ਇੰਟਰਨਲ ਸਟੋਰੇਜ ਮਿਲਦੀ ਹੈ। ਨਾਲ ਹੀ ਇਸ ਵਿੱਚ ਮਾਇਕਰੋ ਐਸਡੀ ਕਾਰਡ ਲਗਾਉਣ ਦੀ ਵੀ ਸਹੂਲਤ ਦਿੱਤੀ ਗਈ ਹੈ। ਇਹ ਫੋਨ 6000mAh ਦੀ ਬੈਟਰੀ ਨਾਲ ਆਉਂਦਾ ਹੈ ਅਤੇ ਇਸ ਵਿੱਚ 15ਵਾਟ ਦਾ ਫਾਸਟ ਚਾਰਜਰ ਦਿੱਤਾ ਗਿਆ ਹੈ।

Samsung m21 2021 battery

Samsung Galaxy M21 ਦੇ ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਬੈਕ ਪੈਨਲ ਉੱਤੇ ਟਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਵਿੱਚ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸਦੇ ਇਲਾਵਾ ਦੂਜਾ ਕੈਮਰਾ 8 ਮੈਗਾਪਿਕਸਲ ਦਾ ਹੈ, ਜੋ ਅਲਟਰਾ ਵਾਇਡ ਐਂਗਲ ਲੈਂਸ ਹੈ। ਨਾਲ ਹੀ ਤੀਜਾ ਕੈਮਰਾ 5 ਮੈਗਾਪਿਕਸਲ ਦਾ ਹੈ। ਇਸ ਵਿੱਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Samsung m21 2021 price  – Samsung m21 2021 ਨੂੰ ਦੋ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ, ਜੋ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਨਾਲ ਆਉਂਦਾ ਹੈ, ਜਿਸਦੀ ਕੀਮਤ 12,499 ਰੁਪਏ ਹੈ। ਉਥੇ ਹੀ 14,499 ਰੁਪਏ ਵਿੱਚ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਮਿਲਦੀ ਹੈ। ਇਹ ਫੋਨ Arctic Blue ਅਤੇ Charcoal Black ਕਲਰ ਵਿੱਚ ਆਉਂਦਾ ਹੈ। ਇਸਦੀ ਕੀਮਤ 26 ਜੁਲਾਈ ਤੋਂ Amazon ਉੱਤੇ ਹੋਵੇਗੀ।

Show More

Related Articles

Back to top button