ਸੈਕਸ ਕੀਤੇ ਬਗੈਰ ਯੋਨ ਸ਼ੋਸ਼ਣ ਕਰਨਾ ਵੀ ਹੈ ਬਲਾਤਕਾਰ, ਬੰਬੇ ਹਾਈ ਕੋਰਟ ਦਾ ਅਹਿਮ ਫੈਸਲਾ

ਮੁੰਬਈ 17 ਜੁਲਾਈ, (ਅ.ਨ.ਸ.) ਬੰਬੇ ਹਾਈ ਕੋਰਟ ਨੇ ਇੱਕ 33 ਸਾਲਾ ਵਿਅਕਤੀ ਦੀ ਸਜ਼ਾ ਬਰਕਰਾਰ ਰਖਦਿਆਂ ਕਿਹਾ ਹੈ ਕਿ ਯੋਨ ਸਬੰਧ ਬਣਾਏ ਬਿਨਾਂ ਜਿਣਸੀ ਸ਼ੋਸ਼ਣ ਕੀਤਾ ਗਿਆ, ਉਹ ਭਾਰਤੀ ਕਾਨੂੰਨ ਦੀ ਧਾਰਾ 376 ਅਧੀਨ ਬਲਾਤਕਾਰ ਦੀ ਪਰਿਭਾਸ਼ਾ ਵਿੱਚ ਆਉਂਦਾ ਹੈ। ਜਸਟਿਸ ਰੇਵਤੀ ਮੋਹਿਤੇ-ਡੇਰੇ ਨੇ ਸਾਲ 2019 ਵਿੱਚ ਹੇਠਲੀ ਅਦਾਲਤ ਦੁਆਰਾ ਇੱਕ ਵਿਅਕਤੀ ਨੂੰ 10 ਸਾਲ ਦੀ ਸਖਤ ਕੈਦ ਦੀ ਸਜ਼ਾ ਨੂੰ ਵੀ ਬਰਕਰਾਰ ਰੱਖਿਆ।
ਪਿਛਲੇ ਮਹੀਨੇ ਦਿੱਤੇ ਗਏ ਇੱਕ ਫੈਸਲੇ ਵਿੱਚ ਜੱਜ ਨੇ ਸੈਸ਼ਨ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ ਦੀ ਅਪੀਲ ਖਾਰਜ ਕਰ ਦਿੱਤੀ ਸੀ। ਸੈਸ਼ਨ ਕੋਰਟ ਨੇ ਮਾਨਸਿਕ ਤੌਰ ‘ਤੇ ਕਮਜ਼ੋਰ ਮਹਿਲਾ ਨਾਲ ਬਲਾਤਕਾਰ ਕਰਨ ਵਾਲੇ ਆਦਮੀ ਨੂੰ ਦੋਸ਼ੀ ਠਹਿਰਾਇਆ ਸੀ।
ਅਪੀਲ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ ਉਸਦਾ ਅਤੇ ਪੀੜਤ ਵਿਚਕਾਰ ਕੋਈ ਯੌਨ ਸੰਬੰਧ ਨਹੀਂ ਸੀ। ਪਰ ਹਾਈ ਕੋਰਟ ਨੇ ਕਿਹਾ ਕਿ ਫੋਰੈਂਸਿਕ ਜਾਂਚ ਵਿੱਚ ਜਿਣਸੀ ਪਰੇਸ਼ਾਨੀ ਦਾ ਮਾਮਲਾ ਸਾਬਤ ਹੋਇਆ ਹੈ।
ਹਾਈ ਕੋਰਟ ਨੇ ਕਿਹਾ, “ਘਟਨਾ ਵਾਲੀ ਜਗ੍ਹਾ ਤੇ ਮਿੱਟੀ ਦੇ ਨਮੂਨੇ ਅਤੇ ਦੋਸ਼ੀ ਦੇ ਕੱਪੜੇ ਅਤੇ ਪੀੜ੍ਹਤਾ ਦੇ ਸਰੀਰ ‘ਤੇ ਮਿਲੇ ਮਿਟੀ ਦੇ ਅੰਸ਼ ਮੇਲ ਖਾਂਦੇ ਹਨ। ਫੋਰੈਂਸਿਕ ਰਿਪੋਰਟ ਵਿੱਚ ਇਸ ਦੀ ਪੁਸ਼ਟੀ ਹੋਈ ਹੈ। ਇਹ ਸਬੂਤ ਦੋਸ਼ਾਂ ਨੂੰ ਸਾਬਤ ਕਰਦੇ ਹਨ ਕਿ ਮਹਿਲਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।