FeaturedNational

ਕਿਸਾਨ ਮਸਲੇ ਦੇ ਹੱਲ ਲਈ ਸਰਕਾਰ ਉੱਤੇ ਪੂਰੀ ਤਰ੍ਹਾਂ ਬਣਾਇਆ ਜਾ ਰਿਹੈ ਦਬਾਅ: ਸੁਖਬੀਰ

ਨਵੀਂ ਦਿੱਲੀ, 20 ਜੁਲਾਈ (ਅ.ਨ.ਸ.) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਲਗਾਤਾਰ ਸੰਘਰਸ਼ ਸਦਕਾ ਅੱਜ ਅਸੀਂ ਲੋਕ ਸਭਾ ‘ਚ ਕੰਮ ਰੋਕੂ ਮਤੇ ਤਹਿਤ ਹਾਊਸ ਨੂੰ ਮੁਲਤਵੀ ਕਰਵਾ ਕੇ ਕਿਸਾਨ ਮਸਲੇ ਦੇ ਹੱਲ ਲਈ ਸਰਕਾਰ ਉੱਤੇ ਦਬਾਅ ਬਣਾਉਣ ‘ਚ ਕਾਮਯਾਬ ਰਹੇ। ਪ੍ਰਧਾਨ ਮੰਤਰੀ ਵੱਲੋਂ ਸੱਦੀ ਸਰਬ-ਪਾਰਟੀ ਬੈਠਕ ਦਾ ਵੀ ਅਸੀਂ ਬਾਈਕਾਟ ਕੀਤਾ ਹੈ ਕਿਉਂ ਕਿ ਕਿਸਾਨੀ ਮਸਲੇ ਦਾ ਹੱਲ ਅੱਜ ਦੀ ਸਭ ਤੋਂ ਵੱਡੀ ਲੋੜ ਹੈ।

ਸੁਖਬੀਰ ਬਾਦਲ ਨੇ ਮੀਡੀਆ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਅਪਮਾਨ, ਬੇਪਰਵਾਹੀ, ਨਾਇਨਸਾਫ਼ੀ, ਭਾਰਤ ਸਰਕਾਰ ਵੱਲੋਂ ਜਿਹੋ ਜਿਹਾ ਪੱਖਪਾਤੀ ਤੇ ਅਪਮਾਨਜਨਕ ਰਵੱਈਆ ਕਿਸਾਨ ਭਾਈਚਾਰੇ ਪ੍ਰਤੀ ਅਪਣਾਇਆ ਜਾ ਰਿਹਾ ਹੈ, ਉਸ ਨੂੰ ਪਰਿਭਾਸ਼ਿਤ ਕਰਨ ਲਈ ਅੱਜ ਸ਼ਬਦ ਛੋਟੇ ਪੈ ਰਹੇ ਹਨ। ਅਨੇਕਾਂ ਔਕੜਾਂ ਨਾਲ ਜੂਝਦੇ ਹੋਏ, ਆਪਣੇ ਜਾਇਜ਼ ਹੱਕਾਂ ਲਈ ਸ਼ਾਂਤਮਈ ਅੰਦੋਲਨ ‘ਤੇ ਡਟੇ ਕਿਸਾਨਾਂ ਨੂੰ ਅੱਜ ਤਕਰੀਬਨ 8 ਮਹੀਨੇ ਹੋ ਚੁੱਕੇ ਹਨ, ਪਰ ਐਨ.ਡੀ.ਏ. ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਇੱਥੋਂ ਤੱਕ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੰਨਦਾਤਾ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ। ਇਹ ਨਾ ਤਾਂ ਲੋਕਤੰਤਰ ਲਈ ਵਧੀਆ ਸੰਕੇਤ ਹਨ, ਅਤੇ ਨਾ ਹੀ ਸਾਡੇ ਦੇਸ਼ ਲਈ।

 

Show More

Related Articles

Back to top button