Life Style
Trending

Weight loss breakfast – ਇਹ 5 ਬਰੇਕਫਾਸਟ ਕਰਨ ਨਾਲ ਜਲਦੀ ਹੋ ਜਾਓਗੇ ਪਤਲੇ

Weight loss breakfast : ਅਕਸਰ ਵੇਖਿਆ ਗਿਆ ਹੈ ਕਿ ਲੋਕ ਭਾਰ ਘਟਾਉਣ ਲਈ ਡਾਇਟਿੰਗ ਸ਼ੁਰੂ ਕਰ ਦਿੰਦੇ ਹਨ। ਹਾਲਾਕਿ ਅਜਿਹਾ ਕਰਨਾ ਸਹੀ ਵਿਕਲਪ ਨਹੀਂ ਹੁੰਦਾ। ਬਰੇਕਫਾਸਟ ਵਿੱਚ ਤਬਦੀਲੀ ਕਰਕੇ ਵੀ ਤੁਸੀ ਆਪਣੇ ਭਾਰ ਨੂੰ ਘੱਟ ਕਰ ਸਕਦੇ ਹੋ।

Weight loss breakfast: ਬਰੇਕਫਾਸਟ ਨਾ ਕਰਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਭੁੱਖ ਦੀ ਇੱਛਾ ਵੱਧ ਜਾਂਦੀ ਹੈ। ਜੋ ਲੋਕ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਅਕਸਰ ਕੈਲਰੀਜ਼ ਨੂੰ ਘੱਟ ਕਰਨ ਦੀ ਉਮੀਦ ਵਿੱਚ ਸਵੇਰ ਦਾ ਨਾਸ਼ਤਾ ਛੱਡ ਦਿੰਦੇ ਹਨ। ਪਰ ਕੀ ਇਹ ਕੰਮ ਕਰਦਾ ਹੈ? ਇੱਕ ਜਾਂਚ ਤੋਂ ਪਤਾ ਚਲਿਆ ਹੈ, ਜੋ ਲੋਕ ਸਵੇਰ ਦੇ ਨਾਸ਼ਤੇ ਵਿਚ ਘੱਟ ਖਾਂਦੇ ਹਨ, ਉਹ ਦਿਨ ਭਰ ਜ਼ਿਆਦਾ ਖਾ ਜਾਂਦੇ ਹਨ। ਅਜਿਹਾ ਕਰਨ ਨਾਲ ਸਾਡਾ ਮੈਟਾਬਾਲਿਜਮ ਅਤੇ ਸਾਡੀ ਨੀਂਦ ਬਹੁਤ ਪ੍ਰਭਾਵਿਤ ਹੁੰਦੀ ਹੈ। ਤੁਸੀ ਸਵੇਰੇ ਦੇ ਸਮੇਂ ਦੌਰਾਨ ਮੈਟਾਬੋਲਿਜ਼ਮ ਅਤੇ ਇੰਸੁਲਿਨ ਪ੍ਰਤੀ ਸੰਵੇਦਨਸ਼ੀਲ ਹੋਣ ਵਿੱਚ ਵਧੇਰੇ ਯੋਗ ਹੁੰਦੇ ਹੋ।

ਜੇਕਰ ਤੁਸੀ ਕਲੋਰੀ ਨੂੰ ਘੱਟ ਕਰਣਾ ਚਾਹੁੰਦੇ ਹੋ, ਤਾਂ ਸਵੇਰ ਦਾ ਨਾਸ਼ਤਾ ਤਾਂ ਅਸਲ ਵਿੱਚ ਦਿਨ ਦਾ ਸਭ ਤੋਂ ਮਹੱਤਵਪੂਰਣ ਭੋਜਨ ਹੈ। ਭੋਜਨ ਦਾ ਤੁਹਾਡੇ ਸਿਹਤ ਅਤੇ ਮੈਟਾਬੋਲਿਜ਼ਮ ਉੱਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸਵੇਰੇ ਉੱਠਣ ਮਗਰੋਂ ਤੁਸੀ ਕੀ ਖਾਂਦੇ ਅਤੇ ਪੀਂਦੇ ਹੋ ਇਹ ਤੁਹਾਡੀ ਦਿਨ ਭਰ ਦੀ ਊਰਜਾ ਦੇ ਲੈਵਲ ਬਣਾਏ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।

ਬਰੇਕਫਾਸਟ ਵਿੱਚ ਇਹ ਖਾਓ ਅਤੇ ਭਾਰ ਘਟਾਓ !
Weight loss breakfast: ਬਰੇਕਫਾਸਟ ਨੂੰ ਦਿਨ ਦਾ ਮਹੱਤਵਪੂਰਣ ਭੋਜਨ ਮੰਨਿਆ ਜਾਂਦਾ ਹੈ। ਪੂਰੀ ਰਾਤ ਸੋਣ ਦੇ ਬਾਅਦ ਬਾਡੀ ਨੂੰ ਫਰੈਸ਼ ਅਤੇ ਐਕਟਿਵ ਰੱਖਣ ਲਈ ਵਧੀਆ ਬਰੇਕਫਾਸਟ ਦੀ ਲੋੜ ਹੁੰਦੀ ਹੈ । Weight loss breakfast ਅਜਿਹੇ ਹੋਣਾ ਚਾਹੀਦਾ ਹੈ ਜਿਸ ਨਾਲ ਬਾਡੀ ਨੂੰ ਸਾਰਾ ਦਿਨ ਕੰਮ ਕਰਣ ਲਈ ਊਰਜਾ ਮਿਲਦੀ ਰਹੇ। ਜੋ ਲੋਕ ਭਾਰ ਘਟਾਉਣ ਦੇ ਇਛੁਕ ਹਨ ਉਨ੍ਹਾਂ ਦੇ ਬਰੇਕਫਾਸਟ ਵਿੱਚ ਕਲੋਰੀ ਬਹੁਤ ਘੱਟ ਅਤੇ ਪੋਸ਼ਣ ਵਾਲਾ ਤੱਤ ਜਿਆਦਾ ਹੋਣ ਚਾਹੀਦਾ ਹੈ। ।

ਰੋਸਟੇਡ ਛੋਲੇ:

ਭੁੰਨੇ ਹੋਏ ਛੋਲੇ ਸਿਹਤ ਲਈ ਫਾਇਦੇਮੰਦ ਹਨ ਅਤੇ ਬਰੇਕਫਾਸਟ ਲਈ ਵਧੀਆ ਆਪਸ਼ਨ ਹੈ। ਛੋਲਿਆਂ ਵਿੱਚ ਫਾਇਬਰ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਇਸ ਵਿੱਚ ਕਲੋਰੀ ਵੀ ਘੱਟ ਮਾਤਰਾ ਵਿੱਚ ਮਿਲਦੀ ਹੈ। ਇਹੀ ਕਵਾਲਿਟੀ ਇਸਨੂੰ ਵਧੀਆ ਬਰੇਕਫਾਸਟ ਵੀ ਬਣਾਉਂਦੀ ਹੈ । ਸਭ ਤੋਂ ਵਧੀਆ ਗੱਲ ਇਸਨੂੰ ਬਣਾਉਣ ਦੀ ਜ਼ਰੂਰਤ ਨਹੀਂ ਅਤੇ ਸੰਭਾਲਣਾ ਵੀ ਸੌਖਾ ਹੈ।

ਸੇਬ ਅਤੇ ਪਨੀਰ :
Weight loss breakfast: ਸੇਬ ਅਤੇ ਪਨੀਰ ਬਰੇਕਫਾਸਟ ਲਈ ਬਹੁਤ ਵਧੀਆ ਆਪਸ਼ਨ ਹਨ। ਜੋ ਲੋਕ ਭਾਰ ਘਟਾਉਣਾ ਚਾਹ ਰਹੇ ਹਨ, ਉਨ੍ਹਾਂ ਲਈ ਇਸ ਬਰੇਕਫਾਸਟ ਵਿੱਚ ਫਾਇਬਰ ਤਾਂ ਮਿਲੇਗਾ ਹੀ, ਨਾਲ ਹੀ ਇਸ ਵਿੱਚ ਕਲੋਰੀ ਵੀ ਘੱਟ ਮਾਤਰਾ ਵਿੱਚ ਰਹੇਗੀ।

ਕੇਲਾ ਅਤੇ ਪਨੀਰ :
ਬਰੇਕਫਾਸਟ ਦਾ ਇਹ ਕੰਬੀਨੇਸ਼ਨ ਤੁਹਾਡੀ ਹੇਲਥ ਲਈ ਵਧੀਆ ਵਿਕਲਪ ਹੈ । ਕਿਉਂਕਿ ਪਨੀਰ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਮਿਲ ਜਾਂਦਾ ਹੈ। ਕੇਲਾ ਕਈ ਪ੍ਰਕਾਰ ਦੇ ਪੋਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਸਵੇਰ ਦੇ ਨਾਸ਼ਤੇ ਵਿਚ ਤੁਹਾਨੂੰ ਲੋੜੀਂਦੀ ਨਿਊਟ੍ਰੀਸ਼ਨ ਭਰਪੂਰ ਮਿਲੇਗੀ।

ਸੰਤਰਾ ਅਤੇ ਉਬਲਿਆ ਅੰਡਾ:
Weight loss breakfast: ਉਬਲੇ ਅੰਡੇ ਅਤੇ ਸੰਤਰੇ ਨੂੰ ਬਰੇਕਫਾਸਟ ਵਿੱਚ ਸ਼ਾਮਲ ਕਰਨ ਨਾਲ ਸਰੀਰ ਨੂੰ ਸਾਰਾ ਦਿਨ ਲਈ ਲੋੜੀਂਦੇ ਪੋਸ਼ਟਿਕ ਤੱਤ ਮਿਲ ਜਾਂਦੇ ਹਨ ਅਤੇ ਭਾਰ ਵੀ ਘੱਟ ਹੋ ਸਕਦਾ ਹੈ, ਜੇ ਤੁਸੀਂ ਅੰਡੇ ਖਾ ਸਕਦੇ ਹੋ ਤਾਂ ਇਸਨੂੰ ਵੀ ਬਰੇਕਫਾਸਟ ਦਾ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਸੰਤਰੇ ਜਾਂ ਮੌਸਮੀਆਂ ਨੂੰ ਤੁਸੀਂ ਜੂਸ ਦੇ ਰੂਪ ਵਿਚ ਵੀ ਲੈ ਸਕਦੇ ਹੋ।

ਦਹੀ ਅਤੇ ਸਟਰਾਬੇਰੀ :
8 ਤੋਂ ਘੰਟੇ ਸੋਣ ਦੇ ਬਾਅਦ ਸਵੇਰੇ ਉਠ ਕੇ ਆਪਣੇ ਆਪ ਨੂੰ ਰਿਚਾਰਜ ਕਰਣ ਲਈ ਤੁਸੀਂ ਫੈਟ ਫਰੀ ਦਹੀ ਅਤੇ ਸਟਰਾਬੇਰੀ ਦੀ ਇੱਕ ਕਟੋਰੀ ਜੇਕਰ ਬਰੇਕਫਾਸਟ ਵਿੱਚ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਪ੍ਰੋਟੀਨ ਤਾਂ ਮਿਲੇਗਾ ਹੀ ਨਾਲ ਵਿੱਚ ਇਹ ਸਰੀਰ ਵਿੱਚ ਜ਼ਰੂਰੀ ਤੱਤਾਂ ਨੂੰ ਵੀ ਪੂਰਾ ਕਰੇਗਾ ।

ਨਾਸ਼ਤਾ ਨਾ ਕਰਣ ਨਾਲ ਤੁਸੀ ਦੁਪਹਿਰ ਦੇ ਭੋਜਨ ਦੌਰਾਨ ਜਿਆਦਾ ਖਾਣ ਲਈ ਮਜਬੂਰ ਹੋ ਜਾਂਦੇ ਹੋ। ਲੰਬੇ ਸਮੇਂ ਤੱਕ ਵਰਤ ਰਖਣਾ ਅਤੇ ਫਿਰ ਜਿਆਦਾ ਖਾਣ ਨਾਲ ਬਲਡ ਸ਼ੁਗਰ ਦੇ ਲੈਵਲ ਵਿੱਚ ਉਤਾਰ-ਚੜਾਅ ਹੁੰਦਾ ਹੈ। ਇੰਸੁਲਿਨ ਦੇ ਇਹ ਅਨਿਯਮਿਤ ਉਤਾਰ ਚੜ੍ਹਾਅ ਬਾਅਦ ਵਿੱਚ ਸ਼ੂਗਰ ਦੀ ਬਿਮਾਰੀ ਵਿੱਚ ਬਦਲ ਸਕਦੇ ਹਨ।

ਦੋਸਤੋ ਜੇਕਰ ਤੁਸੀ ਭਾਰ ਘੱਟ ਕਰਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਾਇਟਿੰਗ ਕਰਨ ਦੀ ਲੋੜ ਨਹੀਂ ਤੁਹਾਨੂੰ ਸਿਰਫ ਕੈਲੋਰੀ ਕੰਟਰੋਲ ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਅਜਿਹਾ ਬਰੇਕਫਾਸਟ ਕਰਣਾ ਚਾਹੀਦਾ ਹੈ ਜਿਸ ਦੀ ਵਰਤੋਂ ਕਰਕੇ ਤੁਹਾਨੂੰ ਭਰਪੂਰ ਐਨਰਜੀ ਵੀ ਮਿਲੇ ਅਤੇ ਤੁਹਾਡਾ ਭਾਰ ਵੀ ਨਾ ਵਧੇ।

Show More
Back to top button